Advertisment

ਇਸ ਵਜ੍ਹਾ ਕਰਕੇ ਇਕਾਂਤਵਾਸ ਵਿੱਚ ਰੱਖਿਆ ਇਹ ਮੁੰਡਾ ਅੱਜ ਹਰ ਅਖ਼ਬਾਰ ਦੀਆਂ ਸੁਰਖੀਆਂ ’ਚ ਹੈ…!

author-image
By Rupinder Kaler
New Update
ਇਸ ਵਜ੍ਹਾ ਕਰਕੇ ਇਕਾਂਤਵਾਸ ਵਿੱਚ ਰੱਖਿਆ ਇਹ ਮੁੰਡਾ ਅੱਜ ਹਰ ਅਖ਼ਬਾਰ ਦੀਆਂ ਸੁਰਖੀਆਂ ’ਚ ਹੈ…!
Advertisment
ਲਾਕਡਾਊਨ ਦੇ ਚਲਦੇ ਪ੍ਰਵਾਸੀ ਮਜ਼ਦੂਰ ਬਿਹਾਰ ਪਹੁੰਚ ਰਹੇ ਹਨ । ਇਹਨਾਂ ਮਜ਼ਦੂਰਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ । ਇਸ ਸਭ ਦੇ ਚਲਦੇ ਬਕਸਰ ਦਾ ਇੱਕ ਇਕਾਂਤਵਾਸ ਸੈਂਟਰ ਕਾਫੀ ਸੁਰਖੀਆਂ ਵਿੱਚ ਹੈ, ਜਿਸ ਦੀ ਵਜ੍ਹਾ ਬਣ ਰਿਹਾ ਹੈ 23 ਸਾਲ ਦਾ ਇੱਕ ਨੌਜਵਾਨ । ਇਹ ਨੌਜਵਾਨ ਇੱਕ ਟਾਈਮ ਵਿੱਚ 10 ਲੋਕਾਂ ਦਾ ਖਾਣਾ ਖਾ ਜਾਂਦਾ ਹੈ । ਇਸ ਨੌਜਵਾਨ ਦਾ ਨਾਂਅ ਅਨੂਪ ਔਝਾ ਹੈ, ਇਸ ਦੀ ਖੁਰਾਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । publive-image ਸਵੇਰੇ ਨਾਸ਼ਤੇ ਵਿੱਚ ਉਹ 40 ਰੋਟੀਆਂ ਤੇ 10 ਪਲੇਟ ਚੌਲ ਖਾ ਜਾਂਦਾ ਹੈ । ਇਹੀ ਨਹੀਂ ਲਿੱਟੀ ਬਣਨ ਤੇ 80 ਲਿੱਟੀ ਇੱਕ ਦਿਨ ਵਿੱਚ ਖਾ ਜਾਂਦਾ ਹੈ । ਅਨੂਪ ਤੋਂ ਖਾਣਾ ਬਨਾਉਣ ਵਾਲੇ ਰਸੋਈਏ ਵੀ ਪਰੇਸ਼ਾਨ ਹਨ । ਇਸ ਦੀ ਸ਼ਿਕਾਇਤ ੳੁੱਚ ਅਧਿਕਾਰੀਆਂ ਨੂੰ ਵੀ ਕੀਤੀ ਗਈ ਹੈ ਕਿਉਂਕਿ ਅਨੂਪ ਦੀ ਵਜ੍ਹਾ ਕਰਕੇ ਹੋਰ ਲੋਕਾਂ ਨੂੰ ਖਾਣਾ ਨਹੀਂ ਮਿਲਦਾ । publive-image ਸਬੰਧਤ ਵਿਭਾਗ ਦੇ ਅਧਿਕਾਰੀ ਅਜੈ ਕੁਮਾਰ ਸਿੰਘ ਇਸ ਮਾਮਲੇ ਦੀ ਜਾਂਚ ਲਈ ਪਹੁੰਚੇ ਤਾਂ ਉਹ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ । ਇਸ ਮਾਮਲੇ ਵਿੱਚ ਜਾਂਚ ਤੋਂ ਪਤਾ ਲੱਗਿਆ ਹੈ ਕਿ ਕੁਝ ਲੋਕ ਚਿੰਤਾ ਵਿੱਚ ਜ਼ਿਆਦਾ ਖਾਣਾ ਖਾਣ ਲੱਗ ਜਾਂਦੇ ਹਨ । ਸ਼ਾਇਦ ਅਨੂਪ ਵੀ ਚਿੰਤਾ ਵਿੱਚ ਹੈ ਜਿਸ ਕਰਕੇ ਉਹ ਜ਼ਿਆਦਾ ਖਾਣਾ ਖਾ ਜਾਂਦਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment