3 ਦਿਨ ਬਾਕੀ, ਵੇਖਣਾ ਨਾਂ ਭੁੱਲਣਾ 10 ਦਸੰਬਰ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022

Written by  Pushp Raj   |  December 07th 2022 06:27 PM  |  Updated: December 07th 2022 06:27 PM

3 ਦਿਨ ਬਾਕੀ, ਵੇਖਣਾ ਨਾਂ ਭੁੱਲਣਾ 10 ਦਸੰਬਰ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022

PTC Punjabi Film Awards 2022: ਜਲਦ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਇਸ ਅਵਾਰਡ ਨੂੰ ਲੈ ਕੇ ਕਲਾਕਾਰ ਅਤੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪੀਟੀਸੀ ਨੈੱਟਵਰਕ ਪੰਜਾਬੀ ਫ਼ਿਲਮ ਉਦਯੋਗ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੇ ਕਲਾਤਮਕ ਅਤੇ ਤਕਨੀਕੀ ਹੁਨਰ ਨੂੰ ਸਨਮਾਨਿਤ ਕਰੇਗਾ।

Image Source : PTC Network

ਪੀਟੀਸੀ ਨੈਟਵਰਕ ਆਨਲਾਈਨ ਅਵਾਰਡ ਸਮਾਰੋਹ ਦੀ ਮੇਜ਼ਬਾਨੀ ਕਰੇਗਾ। ਇਸ ਸਮਾਗਮ ਨੂੰ ਦੁਨੀਆ ਭਰ ਦੇ ਦਰਸ਼ਕਾਂ ਲਈ ਟੀਵੀ ਸਕਰੀਨਾਂ, ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ਅਤੇ ਵੈੱਬਸਾਈਟ 'ਤੇ ਆਨਲਾਈਨ ਪ੍ਰਸਾਰਿਤ ਕੀਤਾ ਜਾਵੇਗਾ। ਸ਼ੋਅ ਦੀ ਮੇਜ਼ਬਾਨੀ ਅਦਾਕਾਰ ਅਤੇ ਸਭ ਤੋਂ ਪਿਆਰੀ ਜੋੜੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਕਰਨਗੇ।

ਇਸ ਪ੍ਰੋਗਰਾਮ ਦੇ ਵਿੱਚ ਕਈ ਨਾਮੀ ਕਲਾਕਾਰ ਆਪਣੀ ਕਲਾ ਦੇ ਨਾਲ ਮਨੋਰੰਜਨ ਦਾ ਤੜਕਾ ਲਗਾਉਣਗੇ। ਇਸ ਦੌਰਾਨ ਦਰਸ਼ਕ ਕਾਮੇਡੀ ਤੇ ਹਾਸੇ ਭਰੀਆਂ ਪਰਫਾਰਮੈਂਸ ਦਾ ਆਨੰਦ ਵੀ ਮਾਣ ਸਕਣਗੇ। ਇਸ ਦੌਰਾਨ ਤੁਸੀਂ ਆਪਣੇ ਚਹੇਤੇ ਕਲਾਕਾਰ ਸੁਨੰਦਾ ਸ਼ਰਮਾ, ਸਾਰਾ ਗੁਰਪਾਲ, ਨਿੰਜਾ ਦੀ ਲਾਈਵ ਪਰਫਾਰਮੈਂਸ ਵੇਖ ਸਕੋਗੇ।

Image Source : PTC Network

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦਿੱਗਜ ਅਦਾਕਾਰਾ ਦਿਲਜੀਤ ਕੌਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਵੇਗਾ, ਜਿਨ੍ਹਾਂ ਨੇ ਇੰਡਸਟਰੀ ਵਿੱਚ ਆਪਣੇ ਕੰਮ ਰਾਹੀਂ ਸ਼ਾਨਦਾਰ ਛਾਪ ਛੱਡੀ ਹੈ।

ਇਸ ਅਵਾਰਡ ਪ੍ਰੋਗਰਾਮ ਵਿੱਚ ਪੰਜਾਬੀ ਮਨੋਰੰਜਨ ਜਗਤ ‘ਚ ਸ਼ਾਨਦਾਰ ਕੰਮ ਕਰਨ ਵਾਲੇ ਕਲਾਕਾਰਾਂ ਤੇ ਫ਼ਿਲਮ ਲੇਖਕਾਂ ਤੇ ਨਿਰਦੇਸ਼ਕਾਂ, ਗਾਇਕਾਂ ਨੂੰ ਖ਼ਾਸ ਤੌਰ 'ਤੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਲਾਈਫਟਾਈਮ ਅਚੀਵਮੈਂਟ ਅਵਾਰਡ ਉਨ੍ਹਾਂ ਅਨੁਭਵੀ ਕਲਾਕਾਰਾਂ ਨੂੰ ਵੀ ਦਿੱਤਾ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਜਗਤ ਵਿੱਚ ਆਪਣੇ ਸ਼ਾਨਦਾਰ ਕੰਮਾਂ ਨਾਲ ਯੋਗਦਾਨ ਪਾਇਆ ਹੈ।

Image Source : PTC Network

ਹੋਰ ਪੜ੍ਹੋ: ‘ਵਾਇਸ ਆਫ਼ ਪੰਜਾਬ-13’ ਦੇ ਆਡੀਸ਼ਨ ਰਾਊਂਡ ‘ਚ ਪ੍ਰਤੀਭਾਗੀ ਆਪਣੀ ਗਾਇਕੀ ਨਾਲ ਜਿੱਤਣਗੇ ਜੱਜ ਸਾਹਿਬਾਨਾਂ ਦਾ ਦਿਲ

ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2022 ਦਾ ਪ੍ਰੀਮੀਅਰ 10 ਦਸੰਬਰ, 2022 ਨੂੰ ਸ਼ਾਮ 6:45 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ਹੋਵੇਗਾ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network