34ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਦੇਖੋ ਮੈਚਾਂ ਦੀ ਸੂਚੀ

written by Pradeep Singh | September 29, 2017

ਭਾਰਤ ਦਾ ਨਾਮੀ 34ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਉੁਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 23 ਅਕਤੂਬਰ ਤੋਂ ਖੇਡਿਆ ਜਾਵੇਗਾ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਪ੍ਰਧਾਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਸਰਦਾਰ ਸੁਰਜੀਤ ਸਿੰਘ ਦੀ ਯਾਦ ਵਿੱਚ ਕਰਵਾਉਂਦੇ ਹਨ | ਸੁਰਜੀਤ ਸਿੰਘ ਦੀ 7 ਜਨਵਰੀ 1984 ਨੂੰ ਜਲੰਧਰ ਨਜ਼ਦੀਕ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਪਨਾਲਟੀ ਕਾਰਨਰ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ੍ਰ. ਸੁਰਜੀਤ ਸਿੰਘ ਨੇ ਹਾਕੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਖਰੀ ਦਮ ਤੱਕ ਲੜਾਈ ਜਾਰੀ ਰੱਖੀ ਸੀ।

ਲਗਾਤਾਰ 9 ਦਿਨ ਚੱਲਣ ਵਾਲੇ ਇਸ ਸਮਾਗਮ ਤੇ ਮਰਦਾਂ ‘ਤੇ ਮਹਿਲਾਵਾਂ ਦੇ ਵਰਗ ਦਾ ਟੂਰਨਾਮੈਂਟ 23 ਤੋਂ 31 ਅਕਤੂਬਰ ਤੱਕ ਖੇਡਿਆ ਜਾਵੇਗਾ। ਲੀਗ-ਕਮ-ਨਾਟ ਆਊਟ ਅਧਾਰ ‘ਤੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੇ ਮਰਦਾਂ ਦੇ ਵਰਗ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਪੰਜਾਬ ਨੈਸ਼ਨਲ ਬੈਂਕ ਦਿੱਲੀ, ਉਪ-ਜੈਤੂ ਇੰਡੀਅਨ ਆਰਮੀ ਸਮੇਤ ਕੁੱਲ 12 ਟੀਮਾਂ ਜਿਹਨਾਂ ਵਿੱਚ ਭਾਰਤ ਪੈਟਰੋਂਲੀਅਮ ਮੁੰਬਈ, ਓ.ਐਨ.ਜੀ.ਸੀ.ਦਿੱਲੀ, ਕੈਗ ਦਿੱਲੀ, ਭਾਰਤੀ ਹਵਾਈ ਸੈਨਾ, ਦਿੱਲੀ, ਭਰਤੀ ਨੈਵੀ ਮੁੰਬਈ, ਭਾਰਤੀ ਰੇਲਵੇ ਦਿੱਲੀ, ਪੰਜਾਬ ਪੁਲਿਸ, ਏਅਰ ਇੰਡੀਆ ਮੁੰਬਈ ਅਤੇ ਇੰਡੀਅਨ ਆਇਲ ਮੁੰਬਈ ਦੀਆਂ ਟੀਮਾਂ ਭਾਗ ਲੈਣਗੀਆਂ।

ਮਹਿਲਾਵਾਂ ਦੇ ਵਰਗ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਪੰਜਾਬ ਇਲੈਵਨ, ਉਪ-ਜੈਤੂ ਪੱਛਮੀ ਰੇਲਵੇ ਮੁੰਬਈ, ਤੋਂ ਇਲਾਵਾ ਸੈਂਟਰਲ ਰੇਲਵੇਜ਼, ਮੁੰਬਈ ਉੱਤਰੀ ਸੈਂਟਰਲ ਰੇਲਵੇਜ਼ ਇਲਾਹਾਬਾਦ, ਹਰਿਆਣਾ ਇਲੈਵਨ, ਰੇਲ ਕੋਚ ਫੈਕਟਰੀ ਕਪੂਰਥਲਾ, ਤੇ ਯ੍ਵਕੋ ਬੈਂਕ ਦੀਆਂ ਟੀਮਾਂ ਭਾਗ ਲੈਣਗੀਆਂ।

ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਗੇ ਦੱਸਿਆ ਕਿ ਮਰਦਾਂ ਦੇ ਵਰਗ ਵਿੱਚ ਸਾਰੀਆਂ 12 ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡ ਕੇ ਲੀਗ ਦੌਰ ਵਿੱਚ ਰੱਖਿਆ ਗਿਆ ਹੈ ਜਦਕਿ ਹਰ ਪੂਲ ਦੀ ਜੈਤੂ ਟੀਮ ਸੈਮੀਫਾਈਨਲ ਦੌਰ ਵਿੱਚ ਪ੍ਰਵੇਸ਼ ਕਰੇਗੀ। ਮਹਿਲਾਵਾਂ ਦੇ ਵਰਗਾਂ ਵਿੱਚ ਦੋਵੇਂ ਪੂਲਾਂ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ।

ਮਹਿਲਾਵਾਂ ਦੇ ਵਰਗ ਵਿੱਚ ਸੈਮੀਫਾਈਨਲ ਕ੍ਰਮਵਾਰ 27 ਤੇ 28 ਅਕਤੂਬਰ ਨੂੰ ਖੇਡੇ ਜਾਣਗੇ ਮਰਦਾਂ ਦੇ ਵਰਗਾਂ ਵਿੱਚ ਸੈਮੀਫਾਈਨਲ 30 ਅਕਤੂਬਰ ਨੂੰ ਖੇਡੇ ਜਾਣਗੇ ਮਹਿਲਾਵਾਂ ਤੇ ਮਰਦ ਵਰਗ ਦੇ ਫਾਈਨਲ ਮੁਕਾਬਲੇ ਕ੍ਰਮਵਾਰ 29 ਤੇ 31 ਅਕਤੂਬਰ ਨੂੰ ਖੇਡੇ ਜਾਣਗੇ। ਇਸ ਮੁਕਾਬਲੇ ਫਲੱਡ ਲਾਈਟਸ ਵਿੱਚ ਖੇਡੇ ਜਾਣਗੇ ਅਤੇ ਦਰਸ਼ਕਾਂ ਲਈ ਇਹਨਾਂ ਮੈਚਾਂ ਨੂੰ ਦੇਖਣ ਲਈ ਕੋਈ ਦਾਖਿਲਾ ਫੀਸ ਨਹੀਂ ਹੋਵੇਗੀ।

ਸ੍ਰੀ ਸ਼ਰਮਾ ਅਨੁਸਾਰ ਮਰਦਾਂ ਦੇ ਵਰਗ ਵਿੱਚ ਦੋਵੇਂ ਸੈਮੀਫਾਈਨਲ ਅਤੇ ਫਾਈਨਲ ਮੈਚ ਪੀ.ਟੀ.ਸੀ. ਚੈਨਲ ਤੋਂ ਲਾਈਵ ਦਿਖਾਏ ਜਾਣਗੇ ਜਦਕਿ ਆਲ ਇੰਡੀਆ ਰੇਡੀਓ ਜਲੰਧਰ ਬਾਲ-ਟੂ-ਬਾਲ ਕਮੇਂਟਰੀ ਦਾ ਨਾਲੋਂ-ਨਾਲ ਪ੍ਰਸਾਰਣ ਕਰੇਗਾ।

ਚੈਂਪੀਅਨ ਤੇ ਉਪ ਜੇਤੂ ਟੀਮਾਂ ਨੂੰ 10 ਲੱਖ ਤੋਂ ਵੱਧ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ 25,000/- ਰੁਪਏ ਦੇ ਮਹਿੰਦਰ ਸਿੰਘ ਟੁੱਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ ਟੀਮ ਨੂੰ 5 ਲੱਖ ਦਾ ਨਗਦ ਇਨਾਮ ਟੁੱਟ ਬ੍ਰਦਰਜ ਅਮਰੀਕਾ ਵੱਲੋਂ ਦਿੱਤਾ ਜਾਵੇਗਾ।

ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ”ਸੁਰਜੀਤ ਹਾਕੀ ਦੇਖੋ ਆਲਟੋ ਕਾਰ ਜਿੱਤੋ ” ਨਾਅਰੇ ਤਹਿਤ ਇਸ ਸਾਲ ਵੀ ਸੁਰਜੀਤ ਹਾਕੀ ਦੇ ਦਰਸ਼ਕਾਂ ਨੂੰ ਆਲਟੋ ਕਾਰ, ਫਰਿੱਜ਼, ਐਲ.ਸੀ.ਡੀਜ਼, ਮਾਈਕਰੋਵੇਵ, ਕੈਮਰੇ, ਮੋਬਾਈਲ ਆਦਿ ਵਿਸ਼ੇਸ਼ ਐਵਾਰਡ ਰੱਖਿਆ ਗਿਆ ਹੈ ਜੋ ਕਿ ਲਾਟਰੀ ਹਾਕੀ ਟੂਰਨਾਮੈਂਟ ਦੇ ਆਖਰੀ ਦਿਨ ਕੱਢਿਆ ਜਾਵੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ ਖਿਡਾਰੀ ਦੇ ਨਾਲ-ਨਾਲ ਦਰਸ਼ਕਾਂ ਨੂੰ ਮਹਿੰਗੇ ਇਨਾਮ ਦੇਣ ਦਾ ਮੁੱਖ ਕਾਰਨਰ ਕੌਮੀ ਖੇਡ ਹਾਕੀ, ਦੀ ਖੇਡ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜੋੜਨਾ ਹੈ। ਟੂਰਨਾਮੈਂਟ ਦੇ ਤਮਾਮ ਇੰਤਜ਼ਾਮ ਜਿਸ ਵਿੱਚ ਟੀਮਾਂ ਦਾ ਰਹਿਣ-ਸਹਿਣ, ਮੈਡੀਕਲ, ਟਰਾਂਸਪੋਰਟ ਆਦਿ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ।

 
Match Date - Time Match No. Pool Team VS Team
23-10-2017 15:15 1 Pool - A (W) CRPF Delhi (CRPF) Versus UCO Bank
23-10-2017 16:45 2 Pool - B (W) Haryana Versus RCF Kapurthala
23-10-2017 18:00 3 Pool - D (M) Punjab Police Versus Indian Air Force
24-10-2017 13:30 4 Pool - B (W) Central Railways Versus Haryana
24-10-2007 15:15 5 Pool - A (W) CRPF Delhi (CRPF) Versus Westren Railways
24-10-2017 16:45 6 Pool - A (M) PNB Delhi Versus Indian Railway
24-10-2017 18:00 7 Pool - B (M) Punjab & Sind Bank Versus CAG New Delhi
25-10-2017 13:30 8 Pool - A (W) Westren Railways Versus UCO Bank
25-10-2017 15:15 9 Pool - B (W) North Central Railways Versus RCF Kapurthala
25-10-2017 16:45 10 Pool - C (M) Army-XI Delhi Versus Indian Navy
25-10-2017 18:00 11 Pool - D (M) Bharat Petrolium Versus Indian Air Force
26-10-2017 13:30 12 Pool - B (W) Haryana Versus North Central Railways
26-10-2017 15:15 13 Pool - A (W) Punjab XI Versus CRPF Delhi (CRPF)
26-10-2017 16:45 14 Pool - A (M) ONGC Delhi Versus PNB Delhi
26-10-2017 18:00 15 Pool - C (M) Indian Oil Mumbai Versus Indian Navy
27-10-2017 13:30 16 Pool - B (W) RCF Kapurthala Versus Central Railways
27-10-2017 15:15 17 Pool - A (W) Punjab XI Versus Westren Railways
27-10-2017 16:45 18 Pool - B (M) AIR India Mumbai Versus CAG New Delhi
27-10-2017 18:00 19 Pool - D (M) Bharat Petrolium Versus Punjab Police
27-10-2017 19:00 Semi Final 1 (W)
28-10-2017 13:30 20 Pool - B (W) Punjab XI Versus UCO Bank
28-10-2017 15:15 21 Pool - A (W) North Central Railways Versus Central Railways
28-10-2017 17:00 Semi Final 2 (W)
28-10-2017 16:45 22 Pool - A (M) Indian Railway Versus ONGC Delhi
28-10-2017 18:00 23 Pool - C (M) Indian Oil Mumbai Versus Army-XI Delhi
29-10-2017 18:00 25 Pool - B (M) Punjab & Sind Bank Versus AIR India Mumbai
29-10-2017 19:00 Finale (W)
30-10-2017 16:30 Semi Final 1 (M)
30-10-2017 18:00 Semi Final 2 (M)
31-10-2017 19:00 Finale (M)

0 Comments
0

You may also like