ਰੁਪਿੰਦਰ ਹਾਂਡਾ ’38 ਬੋਰ’ ਗੀਤ ਦੇ ਨਾਲ ਪਾ ਰਹੀ ਧੱਕ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗੀਤ

Written by  Shaminder   |  August 06th 2020 04:24 PM  |  Updated: August 06th 2020 04:24 PM

ਰੁਪਿੰਦਰ ਹਾਂਡਾ ’38 ਬੋਰ’ ਗੀਤ ਦੇ ਨਾਲ ਪਾ ਰਹੀ ਧੱਕ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗੀਤ

ਰੁਪਿੰਦਰ ਹਾਂਡਾ ਆਪਣੇ ਨਵੇਂ ਗੀਤ ’38 ਬੋਰ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਪ੍ਰਿੰਸ ਸੱਗੂ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਜੱਟ ਦੇ ਰੌਅਬ ਦੀ ਗੱਲ ਕੀਤੀ ਗਈ ਹੈ । ਪਰ ਜੱਟੀ ਇਸ ਰੌਅਬਦਾਰ ਜੱਟ ਨੂੰ ਇਸ ਗੀਤ ‘ਚ ਜਵਾਬ ਦਿੰਦੀ ਹੈ ਕਿ ਜੇ ਉਹ 38 ਬੋਰ ਆਪਣੀ ਡੱਬ ‘ਚ ਰੱਖਦਾ ਹੈ ਤਾਂ ਉਸ ਦੇ ਹੁਸਨਾਂ ਦੀ ਚਰਚਾ ਵੀ ਚਾਰੇ ਪਾਸੇ ਹੁੰਦੀ ਹੈ ।

https://www.instagram.com/p/CDiD9wtJPZj/

ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਇਸ ਗੀਤ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.instagram.com/p/CDK9LCwJddx/

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੁਪਿੰਦਰ ਹਾਂਡਾ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਮੇਰੇ ਪਿੰਡ ਦੇ’ ,’ਡੇਂਜਰ ਆਈ’, ‘ਤਖਤਪੋਸ਼’, ‘ਕਿਊਨ ਆਫ਼ ਸਰਦਾਰ’, ‘ਖਬਰਦਾਰ’ ਸਣੇ ਕਈ ਅਜਿਹੇ ਗੀਤ ਹਨ ਜੋ ਕਾਫੀ ਮਕਬੂਲ ਹਨ । ਇੱਕ ਰਿਆਲਟੀ ਸ਼ੋਅ ਚੋਂ ਨਿਕਲੀ ਰੁਪਿੰਦਰ ਹਾਂਡਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network