ਉਰਵਸ਼ੀ ਰੌਤੇਲਾ ਨੇ ਅਰਬ ਫੈਸ਼ਨ ਵੀਕ 'ਚ ਪਹਿਣੀ 40 ਕਰੋੜ ਦੀ ਸੋਨੇ ਦੀ ਡਰੈੱਸ, ਦਰਸ਼ਕਾਂ ਦੇ ਉੱਡੇ ਹੋਸ਼

written by Lajwinder kaur | January 30, 2022

ਉਰਵਸ਼ੀ ਰੌਤੇਲਾ (URVASHI RAUTELA) ਹਮੇਸ਼ਾ ਆਪਣੇ ਅੰਦਾਜ਼ ਨਾਲ ਦਿਲ ਜਿੱਤਣ 'ਚ ਕਾਮਯਾਬ ਰਹਿੰਦੀ ਹੈ। ਪਰ ਇਸ ਵਾਰ ਉਸ ਨੇ ਆਪਣੇ ਅੰਦਾਜ਼ ਨਾਲ ਨਾ ਸਿਰਫ਼ ਸਾਨੂੰ ਹੈਰਾਨ ਕਰ ਦਿੱਤਾ ਹੈ, ਸਗੋਂ ਆਪਣੇ ਨਾਂਅ 'ਤੇ ਇੱਕ ਉਪਲਬਧੀ ਵੀ ਜੋੜ ਦਿੱਤੀ ਹੈ। ਉਰਵਸ਼ੀ ਰੌਤੇਲਾ ਦੋ ਵਾਰ ਅਰਬ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਖਾਸ ਗੱਲ ਇਹ ਹੈ ਕਿ ਉਰਵਸ਼ੀ ਰੌਤੇਲਾ ਨੇ ਅਰਬ ਫੈਸ਼ਨ ਵੀਕ 'ਚ 40 ਕਰੋੜ ਰੁਪਏ ਦੀ ਸੋਨੇ ਦੀ ਡਰੈੱਸ ਪਹਿਨੀ ਤਾਂ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਖੂਬ ਚੀਅਰ ਕੀਤਾ। ਇਸ ਤਰ੍ਹਾਂ ਉਰਵਸ਼ੀ ਰੌਤੇਲਾ ਨੇ ਫਿਰ ਤੋਂ ਪ੍ਰਸ਼ੰਸਕਾਂ ਦੀ ਖੂਬ ਤਾਰੀਫ ਜਿੱਤ ਲਈ ਹੈ।

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰ ਨੇ ਵਿਆਹ 'ਚ ਪਹੁੰਚ ਕੇ ਲਗਾਈਆਂ ਰੌਣਕਾਂ, ਦੇਖੋ ਵੀਡੀਓ

Urvashi Rautela

ਉਰਵਸ਼ੀ ਰੌਤੇਲਾ ਦੀਆਂ ਇਸ ਡਰੈੱਸ 'ਚ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਉਰਵਸ਼ੀ ਰੌਤੇਲਾ ਨੇ ਸੁਨਹਿਰੀ ਗਾਊਨ ਪਾਇਆ ਹੋਇਆ ਸੀ। ਉਸਨੇ ਬੈਲੂਨ ਸਲੀਵਜ਼ ਅਤੇ ਭਾਰੀ ਮੇਕਅਪ ਦੇ ਨਾਲ ਇੱਕ ਸ਼ਾਨਦਾਰ ਸੁਨਹਿਰੀ ਚੋਲੇ ਵਿੱਚ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ । ਇਸ ਡਰੈੱਸ 'ਚ ਉਹ ਕਲੀਓਪੇਟਰਾ ਵਰਗੀ ਲੱਗ ਰਹੀ ਸੀ। ਉਸਦਾ ਹੈੱਡਗੇਅਰ ਅਸਲੀ ਸੋਨੇ ਅਤੇ ਹੀਰੋ ਤੋਂ ਬਣਾਇਆ ਗਿਆ ਸੀ ਅਤੇ ਸਭ ਤੋਂ ਮਸ਼ਹੂਰ ਡਿਜ਼ਾਈਨਾਂ ਵਿੱਚੋਂ ਇੱਕ, ਫਰਨੇ ਵਨ ਅਮਾਟੋ ਨੇ ਉਸਦੀ ਪੂਰੀ ਪਹਿਰਾਵੇ ਨੂੰ ਡਿਜ਼ਾਈਨ ਕੀਤਾ ਸੀ।

ਹੋਰ ਪੜ੍ਹੋ : ਲਓ ਜੀ ਇੱਕ ਹੋਰ ਪੰਜਾਬੀ ਸਿੰਗਰ ਸੁੱਖੀ ਮਿਊਜ਼ਿਕਲ ਡੌਕਟਰਜ਼ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ

Urvashi Rautela

ਉਰਵਸ਼ੀ ਰੌਤੇਲਾ ਦੇ ਕੰਮ ਦੇ ਫਰੰਟ ਬਾਰੇ ਗੱਲ ਕਰਦੇ ਹੋਏ, ਉਸਨੂੰ ਆਖਰੀ ਵਾਰ ਮਿਸ ਯੂਨੀਵਰਸ ਮੁਕਾਬਲੇ 2021 ਨੂੰ ਜੱਜ ਕਰਦੇ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਰਵਸ਼ੀ ਰੌਤੇਲਾ ਅਰਬੀ ਸੁਪਰਸਟਾਰ ਮੁਹੰਮਦ ਰਮਜ਼ਾਨ ਨਾਲ 'ਵਰਸੇ ਬੇਬੀ' ਗੀਤ 'ਚ ਨਜ਼ਰ ਆਈ ਸੀ। ਉਰਵਸ਼ੀ ਜਲਦ ਹੀ ਰਣਦੀਪ ਹੁੱਡਾ ਦੇ ਨਾਲ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਨਜ਼ਰ ਆਵੇਗੀ। ਦੱਸ ਦਈਏ ਉਰਵਸ਼ੀ ਰੌਤੇਲਾ ਪਹਿਲੀ ਭਾਰਤੀ ਮਹਿਲਾ ਅਦਾਕਾਰਾ ਹੈ ਜਿਸ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ।

 

You may also like