ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ 'ਤੇ 400 ਰਾਗੀਆਂ ਨੇ ਲਾਲ ਕਿਲੇ ਵਿਖੇ ਸੰਗਤ ਨੂੰ ਕੀਤਾ ਨਿਹਾਲ

written by Lajwinder kaur | April 21, 2022

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਦੇਸ਼ ਅਤੇ ਦੁਨੀਆ ਭਰ ‘ਚ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਦੇਸ਼ ਭਰ ‘ਚ ਧਾਰਮਿਕ ਸਮਾਗਮ ਹੋ ਰਹੇ ਹਨ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 'ਜਗਤ ਦੀ ਚਾਦਰ' ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ 'ਚ ਉਨ੍ਹਾਂ ਦਾ ਸਤਿਕਾਰ 'ਹਿੰਦ ਦੀ ਚਾਦਰ' ਵਜੋਂ ਯਾਦ ਕਰਕੇ ਕੀਤਾ ਜਾਂਦਾ ਹੈ।

ਹੋਰ ਪੜ੍ਹੋ : ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ

400 Ragis perform Shabad Kirtan at Red Fort on 400th Prakash Purab of Guru Tegh Bahadur ji Image Source: Facebook

ਇਸ ਖ਼ਾਸ ਮੌਕੇ ਉੱਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਸਥਿਤ ਲਾਲ ਕਿਲ੍ਹੇ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ। ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਬੱਚਿਆਂ ਤੇ 400 ਕੀਰਤਨੀਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਹੇਠ ਦਿੱਤੇ ਵੀਡੀਓ ਲਿੰਕ ਉੱਤੇ ਜਾ ਕੇ ਤੁਸੀਂ ਲਾਈਵ ਕੀਰਤਨ ਦਾ ਆਨੰਦ ਲੈ ਸਕਦੇ ਹੋ। ਇਸ ਦੌਰਾਨ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਵੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ।

400 Ragis perform Shabad Kirtan at Red Fort on 400th Prakash Purab of Guru Tegh Bahadur ji Image Source: Facebook

ਹੋਰ ਪੜ੍ਹੋ : ਪ੍ਰਕਾਸ਼ ਪੁਰਬ ਦੇ ਮੌਕੇ ਰਿਲੀਜ਼ ਹੋਇਆ ਭਾਈ ਪਿੰਦਰਪਾਲ ਸਿੰਘ ਜੀ ਦਾ ਸ਼ਬਦ "ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ "

ਇਸ ਪ੍ਰੋਗਰਾਮ ਵਿੱਚ ਗੁਰੂ ਤੇਗ ਬਹਾਦਰ ਦੇ ਜੀਵਨ ਨੂੰ ਦਰਸਾਉਂਦਾ ਇੱਕ ਲਾਈਟ ਐਂਡ ਸਾਊਂਡ ਸ਼ੋਅ ਅਤੇ ਸਿੱਖਾਂ ਦੀ ਰਵਾਇਤੀ ਮਾਰਸ਼ਲ ਆਰਟ 'ਗਤਕਾ' ਵੀ ਹੋਵੇਗਾ। ਪ੍ਰਕਾਸ਼ ਪੁਰਬ ਨੂੰ ਸਮਰਿਪਤ ਧਾਰਮਿਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਉਤੇ ਪੁੱਜੇ ਹਨ। ਇਸ ਮੌਕੇ ਨਰਿੰਦਰ ਮੋਦੀ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕਰਨਗੇ।

You may also like