46 ਸਾਲਾਂ ਅਦਾਕਾਰ ਪੁਨੀਤ ਰਾਜਕੁਮਾਰ ਦਾ ਹੋਇਆ ਦਿਹਾਂਤ, ਵੱਡੀਆਂ ਹਸਤੀਆਂ ਨੇ ਜਤਾਇਆ ਦੁੱਖ

written by Rupinder Kaler | October 29, 2021

ਫ਼ਿਲਮ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਅਦਾਕਾਰ ਪੁਨੀਤ ਰਾਜਕੁਮਾਰ (Puneeth Rajkumar) ਦਾ ਸ਼ੁੱਕਰਵਾਰ ਦੁਪਹਿਰ ਨੂੰ ਦੇਹਾਂਤ ਹੋ ਗਿਆ। ਅਦਾਕਾਰ (Puneeth Rajkumar) ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੈਂਗਲੁਰੂ ਦੇ ਵਿਕਰਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪੁਨੀਤ ਦੀ ਉਮਰ ਸਿਰਫ 46 ਸਾਲ ਦੀ ਸੀ । ਸੋਨੂੰ ਸੂਦ ਨੇ ਅਦਾਕਾਰ ਮੌਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਰੌਸ਼ਨ ਪ੍ਰਿੰਸ ਨੇ ਆਪਣੀ ਧੀ ਗੋਪਿਕਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਾਈ ਪਿਆਰੀ ਜਿਹੀ ਪੋਸਟ, ਕਲਾਕਾਰ ਵੀ ਕਮੈਂਟ ਕਰਕੇ ਗੋਪਿਕਾ ਨੂੰ ਦੇ ਰਹੇ ਅਸੀਸਾਂ

ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ, 'ਦਿਲ ਟੁੱਟਿਆ, ਹਮੇਸ਼ਾ ਤੇਰੀ (Puneeth Rajkumar) ਯਾਦ ਆਉਂਦੀ ਰਹੇਗੀ ਮੇਰੇ ਭਰਾ । ਇਸ ਤੋਂ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੁਨੀਤ ਰਾਜਕੁਮਾਰ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਖਬਰ ਸਾਹਮਣੇ ਆਈ ਸੀ। ਖ਼ਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ (Puneeth Rajkumar)ਨੂੰ ਦਿਲ ਵਿਚ ਦਰਦ ਹੋਇਆ ।

 

View this post on Instagram

 

A post shared by Voompla (@voompla)


ਜਿਸ ਤੋਂ ਬਾਅਦ ਉਨ੍ਹਾਂ (Puneeth Rajkumar) ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਇਲਾਜ਼ ਦੌਰਾਨ ਮੌਤ ਹੋ ਗਈ । ਕ੍ਰਿਕੇਟਰ ਵੈਂਕਟੇਸ ਨੇ ਵੀ ਟਵੀਟ ਉਹਨਾਂ (Puneeth Rajkumar) ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ ।ਕ੍ਰਿਕੇਟਰ ਨੇ ਲਿਖਿਆ, 'ਇਹ ਦੱਸਣਾ ਬਹੁਤ ਦੁਖਦ ਹੋ ਰਿਹਾ ਹੈ ਕਿ ਅਦਾਕਾਰ ਪੁਨੀਤ ਰਾਜ ਕੁਮਾਰ ਨਹੀਂ ਹਨ। ਉਨ੍ਹਾਂ (Puneeth Rajkumar) ਦੇ ਪਰਿਵਾਰ, ਦੋਸਤ ਅਤੇ ਪਿਆਰਿਆਂ ਨੂੰ ਮੇਰੀਆਂ ਸੰਵੇਦਨਾਵਾਂ।’

You may also like