Advertisment

ਇਹ ਹਨ ਉਹ ਫ਼ਿਲਮਾਂ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ ਲੱਗਿਆ ਇੱਕ ਦਹਾਕੇ ਤੋਂ ਵੱਧ ਦਾ ਸਮਾਂ

author-image
By Rupinder Kaler
New Update
ਇਹ ਹਨ ਉਹ ਫ਼ਿਲਮਾਂ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ ਲੱਗਿਆ ਇੱਕ ਦਹਾਕੇ ਤੋਂ ਵੱਧ ਦਾ ਸਮਾਂ
Advertisment
ਬਾਲੀਵੁੱਡ ਵਿੱਚ ਫ਼ਿਲਮਾਂ ਦੇ ਐਲਾਨ ਦੇ ਨਾਲ ਹੀ ਉਹਨਾਂ ਦੀ ਰਿਲੀਜ਼ਿੰਗ ਤਰੀਕ ਦਾ ਐਲਾਨ ਵੀ ਹੋ ਜਾਂਦਾ ਹੈ । ਪਰ ਬਾਲੀਵੁੱਡ ਦੀਆਂ ਕੁਝ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਦੀ ਰਿਲੀਜਿੰਗ ਦੀ ਤਰੀਕ ਦਾ ਐਲਾਨ ਤਾਂ ਕੀਤਾ ਗਿਆ ਸੀ ਪਰ ਉਹਨਾਂ ਨੂੰ ਰਿਲੀਜ ਹੋਣ ਲਈ ਕਈ ਸਾਲ ਲੱਗ ਗਏ ਸਨ । ਕੁਝ ਫ਼ਿਲਮਾਂ ਤਾਂ ਇਸ ਤਰ੍ਹਾਂ ਦੀਆਂ ਸਨ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ 18  ਸਾਲ ਦਾ ਸਮਾਂ ਵੀ ਲੱਗਿਆ ਸੀ । ਇਹਨਾਂ ਫ਼ਿਲਮਾਂ ਵਿੱਚ ਅਮਿਤਾਬ ਬੱਚਨ, ਅਜੈ ਦੇਵਗਨ ਅਤੇ ਪ੍ਰਿਯੰਕਾ ਚੋਪੜਾ ਦੀਆਂ ਫ਼ਿਲਮਾਂ ਵੀ ਸ਼ਾਮਿਲ ਹਨ । publive-imageਇਹਨਾਂ ਫਿਲਮਾਂ ਵਿੱਚ ਸਭ ਤੋਂ ਪਹਿਲਾਂ ਫ਼ਿਲਮ ਆਉਂਦੀ ਹੈ 'ਯੇ ਲਮਹੇ ਜੁਦਾਈ ਕੇ' । ਇਸ ਫ਼ਿਲਮ ਦੀ ਸ਼ੂਟਿੰਗ 1994 ਵਿੱਚ ਸ਼ੁਰੂ ਹੋਈ ਸੀ ਪਰ ਕਿਸੇ ਕਾਰਨ ਇਸ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ । ਇਸ ਤੋਂ ਬਾਅਦ ਸਾਲ 2004  ਵਿੱਚ ਫ਼ਿਲਮ ਨੂੰ ਪੂਰਾ ਕਰਕੇ ਰਿਲੀਜ਼ ਕੀਤਾ ਗਿਆ ਸੀ ।
Advertisment
publive-image 'ਜਮਾਨਤ ਐਂਡ ਜਸਟਿਸ ਫਾਰ ਆਲ' ਅਮਿਤਾਬ ਬੱਚਨ ਤੇ ਅਰਸ਼ਦ ਵਾਰਸੀ ਦੀ ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ 18 ਸਾਲ ਲੱਗ ਗਏ ਸਨ । ਇਸ ਫ਼ਿਲਮ ਦੀ ਸ਼ੂਟਿੰਗ ਸਾਲ 1996 ਵਿੱਚ ਸ਼ੁਰੂ ਹੋਈ ਸੀ । ਪਰ ਸ਼ੂਟਿੰਗ ਪੂਰੀ ਹੋਣ ਤੇ ਛੇ ਸਾਲ ਲੱਗ ਗਏ । ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਨੇ ਅੰਨੇ ਵਕੀਲ ਦੀ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 2014 ਵਿੱਚ ਰਿਲੀਜ਼ ਹੋਈ ਸੀ । publive-image'ਦੀਵਾਨਾ ਮੈਂ ਦੀਵਾਨਾ' ਇਸ ਫ਼ਿਲਮ ਵਿੱਚ ਪ੍ਰਿਯੰਕਾ ਚੋਪੜਾ ਤੇ ਗੋਵਿੰਦਾ ਨੇ ਕੰਮ ਕੀਤਾ ਸੀ । ਇਸ ਜੋੜੀ ਨੂੰ ਇੱਕਠੇ ਵੱਡੇ ਪਰਦੇ ਤੇ ਆਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ । ਇਸ ਫ਼ਿਲਮ ਦੀ ਸ਼ੂਟਿੰਗ ਸਾਲ 2003  ਵਿੱਚ ਪੂਰੀ ਕਰ ਲਈ ਗਈ ਸੀ ਜਦੋਂ ਕਿ ਫ਼ਿਲਮ 10 ਸਾਲ ਬਾਅਦ 2013 ਵਿੱਚ ਰਿਲੀਜ਼ ਕੀਤੀ ਗਈ ਸੀ । publive-image 'ਮਹਿਬੂਬਾ' ਫ਼ਿਲਮ ਵਿੱਚ ਅਜੈ ਦੇਵਗਨ, ਮਨੀਸ਼ਾ ਕੋਈਰਾਲਾ ਅਤੇ ਸੰਜੇ ਦੱਤ ਸਨ । ਇਸ ਫ਼ਿਲਮ ਦੀ ਸ਼ੂਟਿੰਗ ਸਾਲ 2੦੦੦ ਵਿੱਚ ਪੂਰੀ ਕਰ ਲਈ ਸੀ ਜਦੋਂ ਕਿ ਫ਼ਿਲਮ ਨੂੰ 2008  ਵਿੱਚ ਰਿਲੀਜ਼ ਕੀਤਾ ਗਿਆ ਸੀ । publive-imageਸੈਫ ਅਲੀ ਖ਼ਾਨ ਤੇ ਪੂਜਾ ਭੱਟ ਦੀ ਫ਼ਿਲਮ 'ਸਨਮ ਤੇਰੀ ਕਸਮ' ਨੂੰ ਵੀ ਰਿਲੀਜ਼ ਹੋਣ ਤੇ ਕਾਫੀ ਸਮਾਂ ਲੱਗਿਆ ਸੀ । ਇਸ ਫ਼ਿਲਮ ਦੀ ਸ਼ੂਟਿੰਗ 1994 ਵਿੱਚ ਸ਼ੁਰੂ ਹੋਈ ਸੀ ਪਰ ਇਸ ਨੂੰ ਪੂਰੇ ਹੁੰਦੇ ਹੁੰਦੇ 15 ਸਾਲ ਲੱਗ ਗਏ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment