ਗਾਇਕ ਰਾਣਾ ਜੇਠੂਵਾਲ ਦਾ ਨਵਾਂ ਗਾਣਾ ‘ਪੰਜ ਮੱਸਿਆ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Rupinder Kaler   |  July 22nd 2020 03:36 PM  |  Updated: July 22nd 2020 03:41 PM

ਗਾਇਕ ਰਾਣਾ ਜੇਠੂਵਾਲ ਦਾ ਨਵਾਂ ਗਾਣਾ ‘ਪੰਜ ਮੱਸਿਆ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਰਾਣਾ ਜੇਠੂਵਾਲ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਲੈ ਕੇ ਆ ਰਹੇ ਹਨ । ਹਾਲ ਹੀ ਵਿੱਚ ਉਹਨਾਂ ਦਾ ਨਵਾਂ ਗਾਣਾ ‘ਪੰਜ ਮੱਸਿਆ’ ਰਿਲੀਜ਼ ਹੋਇਆ ਹੈ ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਬੋਲ ਵੀ ਰਾਣਾ ਜੇਠੂਵਾਲ ਨੇ ਖੁਦ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਵੀ ਉਹਨਾਂ ਖੁਦ ਤਿਆਰ ਕੀਤਾ ਹੈ । ਇਸ ਗੀਤ ਵਿੱਚ ਗਿੰਨੀ ਕਪੂਰ ਤੇ ਜੱਗੀ ਖਰੌੜ ਨੂੰ ਫੀਚਰ ਕੀਤਾ ਗਿਆ ਹੈ ।

ਵੀਡੀਓ ਸਾਹਿਲ ਸ਼ਰਮਾ ਨੇ ਤਿਆਰ ਕੀਤੀ ਹੈ । ਇਸ ਗੀਤ ਦੀ ਰਿਲੀਜ਼ਿੰਗ ਨੂੰ ਲੈ ਕੇ ਚੰਡੀਗੜ੍ਹ ’ਚ ਗੀਤ ਦੇ ਪ੍ਰੋਜੈਕਟ ਨਾਲ ਜੁੜੇ ਲੋਕਾਂ ਤੇ ਗਾਇਕ ਰਾਣਾ ਜੇਠੂਵਾਲ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ । ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਗਾਣਾ ਪੀਟੀਸੀ ਪੰਜਾਬੀ ’ਤੇ ਵੀ ਦੇਖ ਸਕਦੇ ਹੋ ।  ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਰੋਮਾਂਟਿਕ ਸੌਂਗ ਹੈ ਜਿਹੜਾ ਕਿ ਹਰ ਇੱਕ ਨੂੰ ਪਸੰਦ ਆ ਰਿਹਾ ਹੈ ।

https://www.instagram.com/p/CC23LOBln6T/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network