ਰੋਪੜ ਦੀ 7 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਮਾਊਂਟ ਐਵਰੇਸਟ ਦੇ ਬੇਸ ਕੈਂਪ ਤੱਕ ਪਹੁੰਚ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਮ

written by Shaminder | June 15, 2022

ਹਿੰਮਤ-ਏ-ਮਰਦਾ, ਮਦਦ ਏ ਖ਼ੁਦਾ ਜੀ ਹਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਜੇ ਉਸ ਕੰਮ ਨੂੰ ਕਰਨ ਦਾ ਦ੍ਰਿੜ ਇਰਾਦਾ ਦਿਲ ‘ਚ ਹੋਵੇ ਤਾਂ ਹਰ ਮੰਜਿਲ ਆਸਾਨ ਹੋ ਜਾਂਦੀ ਹੈ । ਫਿਰ ਉਮਰ ਵੀ ਕੋਈ ਮਾਇਨੇ ਨਹੀਂ ਰੱਖਦੀ । ਇਸ ਦੀ ਮਿਸਾਲ ਮਿਲਦੀ ਹੈ ਰੋਪੜ ਦੀ ਇੱਕ ਛੋਟੀ ਜਿਹੀ ਬੱਚੀ ਤੋਂ । ਜਿਸ ਨੇ ਛੋਟੀ ਜਿਹੀ ਉਮਰ ‘ਚ ਵੱਡਾ ਮੁਕਾਮ ਹਾਸਲ ਕੀਤਾ ਹੈ । ਪੰਜਾਬ ਦੇ ਰੋਪੜ ਦੀ 7  ਸਾਲਾ ਬੱਚੀ ਸਾਨਵੀ ਸੂਦ (Sanvi Sood) ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ (mount everest base camp) 'ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ।

sanvi,,

ਹੋਰ ਪੜ੍ਹੋ: ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬੱਚਾ ਗਾਇਕੀ ਦੇ ਖੇਤਰ ‘ਚ ਚਮਕਾਉਣਾ ਚਾਹੁੰਦਾ ਹੈ ਨਾਮ, ਮਾਪਿਆਂ ਦੇ ਦਿਹਾਂਤ ਤੋਂ ਬਾਅਦ ਰੇਹੜੀ ਲਾ ਕੇ ਕਰਦਾ ਹੈ ਗੁਜ਼ਾਰਾ

ਸਾਨਵੀ ਸੂਦ ਨਾਂ ਦੀ ਲੜਕੀ ਹੁਣ 5,364 ਮੀਟਰ ਦੀ ਉਚਾਈ 'ਤੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਭਾਰਤੀ ਤਿਰੰਗਾ ਲਹਿਰਾਉਣ ਵਾਲੀ ਭਾਰਤ ਦੀ ਸਭ ਤੋਂ ਛੋਟੀ ਕੁੜੀ ਬਣ ਗਈ ਹੈ। ਮੋਹਾਲੀ ਦੇ ਯਾਦਵਿੰਦਰ ਪਬਲਿਕ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ ਸਾਨਵੀ ਨੇ ੯ ਜੂਨ ਨੂੰ ਆਪਣੇ ਪਿਤਾ ਦੀਪਕ ਸੂਦ ਨਾਲ ਸਿਖਰ 'ਤੇ ਚੜ੍ਹ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

sanvi,,

ਹੋਰ ਪੜ੍ਹੋ: ਹਰਭਜਨ ਮਾਨ ਵਿਦੇਸ਼ ‘ਚ ਪਤਨੀ ਨਾਲ ਮਨਾ ਰਹੇ ਵੈਕੇਸ਼ਨ, ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਖੁਬਸੂਰਤ ਤਸਵੀਰਾਂ

ਸਾਨਵੀ ਸੂਦ ਨੇ 5364 ਮੀਟਰ ਦੀ ਉਚਾਈ ਤੈਅ ਕਰਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਆਪਣੇ ਮਾਤਾ-ਪਿਤਾ ਦੀਪਕ ਸੂਦ ਦਾ ਨਾਂ ਵੀ ਛੋਟੀ ਉਮਰ 'ਚ ਹੀ ਰੌਸ਼ਨ ਕੀਤਾ ਹੈ।ਸਾਨਵੀ ਸੂਦ ਨੇ ਦੱਸਿਆ ਕਿ ‘ਇਹ ਉਸਦੇ ਮੁਸ਼ਕਿਲ ਸੀ ਪਰ ਮੈਂ ਸਿਖਰ ‘ਤੇ ਪਹੁੰਚਣ ਲਈ ਦ੍ਰਿੜ ਸੀ ।

sanvi

 

ਮੈਂ ਮਨ ‘ਚ ਧਾਰਿਆ ਸੀ ਕਿ ਕਿਸੇ ਦਿਨ ਮੈਂ ਵੀ ਐਵਰੈਸਟ ਨੂੰ ਫਤਿਹ ਕਰਾਂਗੀ’। ਉਸ ਦੇ ਪਿਤਾ ਮੁਤਾਬਕ ਸਾਂਵੀ ਨੂੰ ਐਵਰੈਸਟ ਬੇਸ ਕੈਂਪ 'ਤੇ ਚੜ੍ਹਨ ਦੀ ਪ੍ਰੇਰਣਾ ਫਿਲਮ 'ਐਵਰੈਸਟ' ਦੇਖ ਕੇ ਮਿਲੀ। ਠੰਡੇ ਇਲਾਕਿਆਂ ਵਿੱਚੋਂ ਲੰਘਦੇ ਹੋਏ, ਸਾਨਵੀ ਨੇ 9 ਦਿਨਾਂ ਵਿੱਚ ਲਗਭਗ 65 ਕਿਲੋਮੀਟਰ ਦਾ ਰਸਤਾ ਬਣਾਇਆ। ਹਾਲਾਂਕਿ, ਸਾਨਵੀ ਸਿਰਫ਼ ਸੱਤ ਸਾਲ ਦੀ ਹੈ, ਇਸ ਲਈ ਉਸ ਨੂੰ ਬੇਸ ਕੈਂਪ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।

 

 

 

You may also like