Advertisment

ਨੈਸ਼ਨਲ ਅਵਾਰਡ ਜੇਤੂ ਬਾਲ ਅਦਾਕਾਰ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ ਲਹਿਰਾਇਆ ਤਿਰੰਗਾ

author-image
By Aaseen Khan
New Update
ਨੈਸ਼ਨਲ ਅਵਾਰਡ ਜੇਤੂ ਬਾਲ ਅਦਾਕਾਰ ਸਮੀਪ ਸਿੰਘ ਨੇ ਪੀਟੀਸੀ ਦੇ ਦਫ਼ਤਰ ਲਹਿਰਾਇਆ ਤਿਰੰਗਾ
Advertisment
73 ਵੇਂ ਆਜ਼ਾਦੀ ਦਿਵਸ 'ਤੇ ਦੇਸ਼ ਭਰ 'ਚ ਖੁਸ਼ੀਆਂ ਅਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਪੀਟੀਸੀ ਆਫ਼ਿਸ ਮੁਹਾਲੀ ਵਿਖੇ ਵੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਰਸਮ ਨੂੰ ਨਿਭਾਇਆ ਪੰਜਾਬ ਦੇ ਮਾਣ ਬਣੇ ਨੈਸ਼ਨਲ ਅਵਾਰਡ ਵਿਜੇਤਾ ਸਮੀਪ ਸਿੰਘ ਰਣੌਤ ਨੇ ਜਿਸ ਨੂੰ ਪਿਛਲੇ ਦਿਨੀਂ 66 ਵੇਂ ਨੈਸ਼ਨਲ ਫ਼ਿਲਮ ਅਵਾਰਡ 'ਚ ਬੈਸਟ ਚਾਈਲਡ ਅਦਾਕਾਰ ਦਾ ਖਿਤਾਬ ਮਿਲਿਆ ਹੈ। ਪੀਟੀਸੀ ਨੈੱਟਵਰਕ ਦੇ ਉਪਰਾਲੇ ਸਦਕਾ ਸਮੀਪ ਸਿੰਘ ਨੇ ਪੂਰੇ ਸਟਾਫ ਦੀ ਮੌਜੂਦਗੀ 'ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। Independence day sameep singh Independence day sameep singh ਜ਼ਿਕਰ-ਏ- ਖਾਸ ਹੈ ਕਿ ਸਮੀਪ ਸਿੰਘ ਨੂੰ ਨੈਸ਼ਨਲ ਅਵਾਰਡ ਫ਼ਿਲਮ ਹਰਜੀਤਾ ਲਈ ਮਿਲਿਆ ਹੈ। ਐਮੀ ਵਿਰਕ ਦੀ 'ਹਰਜੀਤਾ' ਫ਼ਿਲਮ ਨੂੰ ਵੀ ਬੈਸਟ ਪੰਜਾਬੀ ਫ਼ਿਲਮ ਦਾ ਅਵਾਰਡ ਹਾਸਿਲ ਹੋਇਆ ਹੈ। ਹਰਜੀਤਾ ਨਾਮਕ ਇਹ ਪੰਜਾਬੀ ਫ਼ਿਲਮ 2018 'ਚ ਰਿਲੀਜ਼ ਹੋਈ ਸੀ ਜਿਸ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਸੀ।
Advertisment
Independence day sameep singh Independence day sameep singh ਜਗਦੀਪ ਸਿੱਧੂ ਦੀ ਇਹ ਕਹਾਣੀ ਵਿਸ਼ਵ ਵਿਜੇਤਾ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੀ ਜੀਵਨੀ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਸਮੀਪ ਸਿੰਘ ਰਣੌਤ ਨੇ ਹਰਜੀਤ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ। Independence day sameep singh Independence day sameep singh ਹੋਰ ਵੇਖੋ : ਐਮੀ ਵਿਰਕ ਨੇ ਹਰਜੀਤਾ ਫ਼ਿਲਮ ਲਈ ਕੀਤੀ ਸੀ ਦੋ ਸਾਲ ਸਖ਼ਤ ਮਿਹਨਤ,ਹੁਣ ਤੋੜਿਆ ਕਈ ਸਾਲਾਂ ਦਾ ਰਿਕਾਰਡ ਏਥੇ ਇਹ ਵੀ ਦੱਸ ਦਈਏ ਕਿ ਸਮੀਪ ਸਿੰਘ ਪੰਜਾਬੀ ਫ਼ਿਲਮਾਂ ਦੇ ਇਤਿਹਾਸ 'ਚ ਅਜਿਹਾ ਪਹਿਲਾ ਬਾਲ ਕਲਾਕਾਰ ਹੈ ਜਿਸ ਨੇ ਨੈਸ਼ਨਲ ਅਵਾਰਡ ਜਿੱਤਿਆ ਹੈ। ਉਸ ਵੱਲੋਂ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਨਿਭਾਉਣਾ ਹਰ ਕਿਸੇ ਲਈ ਅੱਜ ਮਾਣ ਵਾਲੀ ਗੱਲ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment