
'777 Charlie' makers donate to NGOs for animals: ਕਹਿੰਦੇ ਨੇ ਕਿ ਇਨਸਾਨ ਦਾ ਸਭ ਤੋਂ ਵਫਾਦਾਰ ਸਾਥੀ ਕੁੱਤਾ ਹੁੰਦਾ ਹੈ। ਆਮ ਤੌਰ 'ਤੇ ਅਸੀਂ ਅਜਿਹੀ ਕਈ ਉਦਾਹਰਨਾਂ ਵੇਖਦੇ ਹਾਂ। ਅਜਿਹੀ ਹੀ ਇੱਕ ਫਿਲਮ ਹੈ '777 ਚਾਰਲੀ' ਜੋ ਕਿ ਪਿਛਲੇ ਮਹੀਨੇ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਤੋਂ 1 ਮਹੀਨੇ ਬਾਅਦ ਵੀ '777 ਚਾਰਲੀ' ਅੱਜ ਵੀ ਆਪਣੀ ਸ਼ਾਨਦਾਰ ਕਹਾਣੀ ਕਾਰਨ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਫਿਲਮ '777 ਚਾਰਲੀ' ਦੀ ਸਕਸੈਸ ਤੋਂ ਖੁਸ਼ ਹੋਏ ਫਿਲਮ ਮੇਕਰਸ ਨੇ ਵੱਡਾ ਐਲਾਨ ਕੀਤਾ ਹੈ। ਉਹ ਜਾਨਵਾਰਾਂ ਦੀ ਦੇਖਭਾਲ ਕਰਨ ਵਾਲੀ ਐਨਜੀਓਸ ਦੀ ਮਦਦ ਕਰਨਗੇ।

ਫਿਲਮ ਨੇ ਬਾਕਸ ਆਫਿਸ 'ਤੇ 25 ਦਿਨ ਪੂਰੇ ਕਰ ਲਏ ਹਨ। 20 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਹੁਣ ਤੱਕ 80.48 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਦੇ 25 ਦਿਨ ਪੂਰੇ ਹੋਣ ਦੀ ਜਾਣਕਾਰੀ 'ਚਾਰਲੀ 777' ਦੇ ਅਧਿਕਾਰਤ ਅਕਾਊਂਟ ਤੋਂ ਦਿੱਤੀ ਗਈ ਹੈ। ਇਸ ਅਕਾਊਂਟ ਤੋਂ ਫਿਲਮ ਨਾਲ ਜੁੜੇ ਕਲਾਕਾਰਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਜੋ 25 ਦਿਨ ਪੂਰੇ ਹੋਣ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ ਦੀਆਂ ਹਨ।

ਰਕਸ਼ਿਤ ਸ਼ੈੱਟੀ ਨੇ ਕੀਤਾ ਵੱਡਾ ਐਲਾਨ
ਰਕਸ਼ਿਤ ਸ਼ੈੱਟੀ ਦੀ ਇਸ ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਫਿਲਮ ਨੂੰ ਪਿਆਰ ਕਰਨ ਲਈ ਉਨ੍ਹਾਂ ਨੇ ਦਰਸ਼ਕਾਂ ਨੂੰ ਧੰਨਵਾਦ ਦਿੱਤਾ ਹੈ। ਇਸ ਦੇ ਨਾਲ ਹੀ ਰਕਸ਼ਿਤ ਸ਼ੈੱਟੀ ਨੇ ਇਸ ਸ਼ਾਨਦਾਰ ਫਿਲਮ ਨੂੰ ਬਣਾਉਣ ਵਾਲੀ ਟੀਮ ਨੂੰ ਫਿਲਮ ਦੇ ਮੁਨਾਫੇ ਦਾ 10 ਫੀਸਦੀ ਹਿੱਸਾ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਬਕਾਯਦਾ ਇੱਕ ਆਫਿਸ਼ੀਅਲ ਸਟੇਟਮੈਂਟ ਜਾਰੀ ਕੀਤੀ ਹੈ। Twitter 'ਤੇ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਇਹ ਫਿਲਮ ਅਜੇ ਵੀ ਪੂਰੇ ਭਾਰਤ ਵਿਚ 450 ਥੀਏਟਰਾਂ ਤੋਂ ਵਧ ਵਿੱਚ ਅਜੇ ਤੱਕ ਚੱਲ ਰਹੀ ਹੈ।

ਜਾਨਵਾਰਾਂ ਦੀ ਦੇਖਭਾਲ ਕਰਨ ਵਾਲੀ ਐਨਜੀਓ ਦੀ ਕਰਨਗੇ ਮਦਦ
ਰਕਸ਼ਿਤ ਸ਼ੈੱਟੀ ਨੇ ਫਿਲਮ '777 ਚਾਰਲੀ' 'ਚ ਇਨਸਾਨਾਂ ਅਤੇ ਜਾਨਵਰਾਂ ਦੇ ਰਿਸ਼ਤੇ ਦੀ ਖੂਬਸੂਰਤ ਕਹਾਣੀ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖ ਕੇ ਸਾਰਿਆਂ ਦਾ ਦਿਲ ਭਰ ਗਿਆ। ਇਸ ਫਿਲਮ ਦੀ ਵੱਡੀ ਸਫਲਤਾ ਤੋਂ ਬਾਅਦ ਰਕਸ਼ਿਤ ਨੇ ਫਿਲਮ ਦੇ ਮੁਨਾਫੇ ਦਾ ਪੰਜ ਫੀਸਦੀ ਹਿੱਸਾ ਕੁੱਤਿਆਂ ਅਤੇ ਜਾਨਵਰਾਂ ਲਈ ਕੰਮ ਕਰਨ ਵਾਲੀਆਂ ਐਨਜੀਓਜ਼ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ।
♥️♥️♥️ https://t.co/wBIh5gGm88
— 777 Charlie (@777CharlieMovie) July 6, 2022