ਫ਼ਿਲਮ 83 ‘ਚ ਕੁਝ ਇਸ ਤਰ੍ਹਾਂ ਨਜ਼ਰ ਆਉਣਗੇ ਐਮੀ ਵਿਰਕ ਤੇ ਹਾਰਡੀ ਸੰਧੂ, ਸਾਹਮਣੇ ਆਏ ਪੋਸਟਰ

written by Lajwinder kaur | January 20, 2020

ਜਿੱਥੇ ਬਾਲੀਵੁੱਡ ਫ਼ਿਲਮਾਂ  'ਚ ਪੰਜਾਬੀ ਗੀਤਾਂ ਤਾਂ ਪੂਰਾ ਬੋਲਬਾਲਾ ਹੈ। ਉੱਥੇ ਹੀ ਹੁਣ ਪੰਜਾਬੀ ਅਦਾਕਾਰ ਹਿੰਦੀ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਜੀ ਹਾਂ 1983 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਉੱਤੇ ਬਣ ਰਹੀ ਫ਼ਿਲਮ ‘83 ਦੇ ਨਵੇਂ ਪੋਸਟਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਰਹੇ ਹਨ। ਇਸ ਸਿਲਸਿਲ੍ਹੇ ਦੇ ਚੱਲਦੇ ਐਮੀ ਵਿਰਕ ਤੇ ਹਾਰਡੀ ਸੰਧੂ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ।

ਹੋਰ ਵੇਖੋ:‘MR ਲੇਲੇ’ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਵਰੁਣ ਧਵਨ ਨਜ਼ਰ ਆਏ ਇਸ ਅੰਦਾਜ਼ ‘ਚ ਕਿ ਦਰਸ਼ਕਾਂ ਦੇ ਨਾਲ ਕਲਾਕਾਰ ਵੀ ਕਰ ਰਹੇ ਨੇ ਅਜਿਹੇ ਕਮੈਂਟਸ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਥੈਂਕ ਯੂ ਥੈਂਕ ਯੂ... ਲਵ ਯੂ... ਬਲਵਿੰਦਰ ਸਿੰਘ ਸੰਧੂ ਭਾਜੀ ਹਰ ਇੱਕ ਚੀਜ਼ ਲਈ...ਇੰਨਕੀ in-swinger  ਨੇ ਹਮੇਂ ਜਿੱਤ ਦਿਖਾਈ.. ਮੈਂ ਜ਼ਿੰਦਗੀ ਭਰ ਸਤਿਕਾਰ ਕਰਾਂਗਾ ਕਿ ਮੈਂ ਇੰਨੇ ਮਹਾਨ ਖਿਡਾਰੀ ਦਾ ਕਿਰਦਾਰ ਨਿਭਾਇਆ ਹੈ.. ਪੇਸ਼ ਹੈ #ਬਲਵਿੰਦਰ ਸਿੰਘ ਸੰਧੂ! #ਇਹ ਹੈ ‘83...ਵਾਹਿਗੁਰੂ ਜੀ..’
 
View this post on Instagram
 

Not a lot of you who know me, know that I have played First Class Cricket for Punjab and Under 19’s for India. I’ve played cricket for more than 10 years of my life and Cricket was always my first love. Always wanted to play for the country and wear the Indian Jersey. Circumstances were such that due to injuries, I couldn’t. Life has played a full circle for me, what I couldn’t do in real life doing that for my debut in Bollywood. Grateful for this opportunity to be playing the character of a legend - Madan Lal Sir. #ThisIs83 @ranveersingh @kabirkhankk @deepikapadukone @sarkarshibasish @mantenamadhu #SajidNadiadwala @vishnuinduri @ipritamofficial @reliance.entertainment @fuhsephantom @nadiadwalagrandson @vibrimedia @zeemusiccompany @pvrpictures @83thefilm

A post shared by Harrdy Sandhu (@harrdysandhu) on

ਉਧਰ ਇਸ ਫ਼ਿਲਮ ‘ਚ ਨਜ਼ਰ ਆਉਣ ਵਾਲੇ ਇੱਕ ਹੋਰ ਪੰਜਾਬੀ ਕਲਾਕਾਰ ਹਾਰਡੀ ਸੰਧੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤੁਹਾਡੇ ‘ਚੋਂ ਬਹੁਤ ਸਾਰੇ ਨਹੀਂ ਜੋ ਮੈਨੂੰ ਜਾਣਦੇ ਹਨ, ਮੈਂ ਪੰਜਾਬ ਲਈ ਫਸਟ ਕਲਾਸ ਕ੍ਰਿਕਟ ਖੇਡਿਆ ਹੈ ਅਤੇ ਅੰਡਰ 19 ‘ਚ ਮੈਂ ਇੰਡੀਆ ਲਈ ਖੇਡਿਆ ਹੈ.. ਮੈਂ ਆਪਣੀ ਜ਼ਿੰਦਗੀ ਦੇ 10 ਸਾਲਾਂ ਤੋਂ ਵੱਧ ਸਮੇਂ ਲਈ ਕ੍ਰਿਕਟ ਖੇਡਿਆ ਹੈ ਅਤੇ ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਹੁੰਦਾ ਸੀ...ਹਮੇਸ਼ਾ ਦੇਸ਼ ਲਈ ਖੇਡਣਾ ਅਤੇ ਇੰਡੀਅਨ ਜਰਸੀ ਪਹਿਨਣਾ ਚਾਹੁੰਦਾ ਸੀ... ਪਰ ਜ਼ਿੰਦਗੀ ਦੇ ਹਾਲਾਤ ਕੁਝ ਅਜਿਹੇ ਬਣੇ ਕਿ ਮੈਂ ਕਿਕ੍ਰੇਟ ਨੂੰ ਅੱਗੇ ਨਹੀਂ ਵਧਾ ਸਕਿਆ.. ਪਰ ਜ਼ਿੰਦਗੀ ਨੇ ਮੇਰੇ ਲਈ ਅਜਿਹਾ ਇੱਕ ਪੂਰਾ ਚੱਕਰ ਬਣਾਇਆ, ਜੋ ਮੈਂ ਅਸਲ ਜ਼ਿੰਦਗੀ ਵਿੱਚ ਨਹੀਂ ਕਰ ਸਕਦਾ ਸੀ ਉਹ ਬਾਲੀਵੁੱਡ ‘ਚ ਡੈਬਿਊ ਦੇ ਨਾਲ ਕਰ ਰਿਹਾ ਹਾਂ...ਮੈਨੂੰ ਮੌਕਾ ਮਿਲਿਆ ਏਨੇ ਮਹਾਨ ਖਿਡਾਰੀ ਮਦਨ ਲਾਲ ਦਾ ਕਿਰਦਾਰ ਨਿਭਾਉਣ ਲਈ..ਇਸ ਮੌਕੇ ਲਈ ਧੰਨਵਾਦ..’ ਫ਼ਿਲਮ ’83 ਦੇ ਸਾਰੇ ਹੀ ਕਿਰਦਾਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰਣਵੀਰ ਸਿੰਘ ਇਸ ਫ਼ਿਲਮ ਚ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਬੀਰ ਖ਼ਾਨ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 10 ਅਪ੍ਰੈਲ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like