ਇਸ ਬਜ਼ੁਰਗ ਬੇਬੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ,ਵਿਰਾਟ ਕੋਹਲੀ ਨੇ ਕੀਤਾ ਧੰਨਵਾਦ,ਜਾਣੋਂ ਕਿਉਂ

written by Shaminder | July 03, 2019

ਕ੍ਰਿਕੇਟ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਦੀਆਂ ਤਸਵੀਰਾਂ ਆਮ ਵੇਖਣ ਨੂੰ ਮਿਲ ਜਾਂਦੀਆਂ ਹਨ । ਕੋਈ ਬੱਚਾ ਹੋਵੇ ਜਾਂ ਜਵਾਨ ਹਰ ਕੋਈ ਕ੍ਰਿਕੇਟ ਦਾ ਦੀਵਾਨਾ ਹੈ । ਉੱਥੇ ਹੀ ਕ੍ਰਿਕੇਟ ਦੇ ਦੀਵਾਨੇ ਆਪੋ ਆਪਣੇ ਤਰੀਕੇ ਨਾਲ ਆਪਣੇ ਪਸੰਦੀਦਾ ਕ੍ਰਿਕੇਟਰਸ ਦੀ ਹੌਂਸਲਾ ਅਫਜ਼ਾਈ ਆਪੋ ਆਪਣੇ ਤਰੀਕੇ ਨਾਲ ਕਰਦੇ ਹਨ । ਹਾਲਾਂਕਿ ਭਾਰਤ ਦਾ ਸਭ ਤੋਂ ਵੱਡਾ ਮੁਕਾਬਲਾ ਪਾਕਿਸਤਾਨ ਦੇ ਨਾਲ ਮੰਨਿਆ ਜਾਂਦਾ ਹੈ ਅਤੇ ਇਸ ਮੈਚ ਨੂੰ ਲੋਕ ਬੜੀ ਹੀ ਸ਼ਿੱਦਤ ਨਾਲ ਵੇਖਦੇ ਹੀ ਨਹੀਂ ਬਲਕਿ ਆਪੋ ਆਪਣੇ ਦੇਸ਼ ਦਾ ਸਮਰਥਨ ਕਰਦੇ ਹਨ। ਹੋਰ ਵੇਖੋ :ਕ੍ਰਿਕੇਟਰ ਸਾਥੀਆਂ ਨਾਲ ਪੰਜਾਬੀ ਗੀਤ ‘ਤੇ ਵਿਰਾਟ ਕੋਹਲੀ ਦਾ ਡਾਂਸ,ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ Virat Kohli and Rohit Sharma- India TV ਪਰ ਪ੍ਰਸ਼ੰਸਕਾਂ ਦੀ ਇਹ ਦੀਵਾਨਗੀ ਹੁਣ ਸਿਰਫ਼ ਪਾਕਿਸਤਾਨ ਅਤੇ ਭਾਰਤ ਮੈਚ ਵਿਚਾਲੇ ਹੀ ਨਹੀਂ ਰਹਿ ਗਈ ਬਲਕਿ ਹਰ ਮੈਚ 'ਚ ਫੈਨਸ ਦੀ ਇਹ ਦੀਵਾਨਗੀ ਵੇਖਣ ਨੂੰ ਮਿਲ ਰਹੀ ਹੈ । ਕੋਈ ਜਵਾਨ ਹੋਵੇ ਜਾਂ ਬੱਚਾ ਕ੍ਰਿਕੇਟ ਪ੍ਰਤੀ ਹਰ ਕਿਸੇ ਦੀ ਦੀਵਾਨਗੀ ਵੇਖਣ ਲਾਇਕ ਹੁੰਦੀ ਹੈ । https://www.youtube.com/watch?v=D7hvCVjdSBs ਇਹੀ ਨਹੀਂ ਬਜ਼ੁਰਗ ਵੀ ਮੈਚ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆਉਂਦੇ ਹਨ ।ਇੰਗਲੈਂਡ ਅਤੇ ਵੇਲਸ 'ਚ ਭਾਰਤ ਬਨਾਮ ਬੰਗਲਾਦੇਸ਼ ਮੈਚ ਬਰਮਿੰਘਮ 'ਚ ਖੇਡਿਆ ਜਾ ਰਿਹਾ ਸੀ । ਜਿਸ 'ਚ ਇੱਕ ਸਤਾਸੀ ਸਾਲ ਦੀ ਬਜ਼ੁਰਗ ਦਾਦੀ ਨੂੰ ਟੀਮ ਇੰਡੀਆ ਲਈ ਚੀਅਰ ਕਰਦੇ ਵੇਖਿਆ ਗਿਆ । ਕੈਮਰੇ 'ਚ ਜਿਉਂ ਹੀ ਇਸ ਬਜ਼ੁਰਗ ਮਾਤਾ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗ ਪਿਆ ।

0 Comments
0

You may also like