ਕਰੀਨਾ ਕਪੂਰ ਖ਼ਾਨ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਸ਼ੇਅਰ ਕੀਤਾ ਨਵਾਂ ਵੀਡੀਓ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਇਹ ਵੀਡੀਓ

written by Lajwinder kaur | February 05, 2021

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਬਹੁਤ ਜਲਦ ਮਾਂ ਬਣਨ ਵਾਲੀ ਹੈ । ਉਹ ਆਪਣੇ ਦੂਜੇ ਬੱਚੇ ਨੂੰ ਲੈ ਕੇ ਕਾਫੀ ਉਤਸੁਕ ਨੇ । ਜਿਸਦੇ ਚੱਲਦੇ 9 ਮਹੀਨੇ ਪੂਰੇ ਹੋਣ ਤੇ ਇੱਕ ਪਿਆਰੀ ਜਿਹੀ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । kareena kapoor image instagram ਹੋਰ ਪੜ੍ਹੋ :ਅਦਾਕਾਰਾ ਮੋਨਾ ਸਿੰਘ ਨੇ ਕੁਝ ਇਸ ਤਰ੍ਹਾਂ ਮਨਾਈ ਮਾਪਿਆ ਦੀ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ
ਉਨ੍ਹਾਂ ਨੇ ਲਿਖਿਆ ਹੈ- ‘9 ਮਹੀਨੇ ਹੋ ਗਏ ਨੇ ਤੇ ਮੈਂ ਹੋਰ ਜ਼ਿਆਦਾ ਮਜ਼ਬੂਤ ਹੋ ਰਹੀ ਹਾਂ’ । ਵੀਡੀਓ ‘ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਏ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ । ਵੱਡੀ ਗਿਣਤੀ ਚ ਫੈਨਜ਼ ਕਮੈਂਟ ਕਰ ਚੁੱਕੇ ਨੇ। kareena kapoor khan 9 months ਦੱਸ ਦਈਏ ਕਰੀਨਾ ਕਪੂਰ ਤੇ ਸ਼ੈਫ ਅਲੀ ਖ਼ਾਨ ਦਾ ਇਹ ਦੂਜਾ ਬੱਚਾ ਹੈ । ਦੋਵਾਂ ਦਾ ਬੇਟੇ ਤੈਮੂਰ ਬਹੁਤ ਜਲਦ ਵੱਡਾ ਭਰਾ ਬਣਨ ਜਾਵੇਗਾ । ਕਰੀਨਾ ਕਪੂਰ ਖ਼ਾਨ ਨੇ ਪ੍ਰੈਗਨੈਂਸੀ ਦੇ ਦੌਰਾਨ ਹੀ ਆਪਣੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਨੂੰ ਪੂਰਾ ਕੀਤਾ ਸੀ । saif and kareen kapoor and taimur

0 Comments
0

You may also like