90 ਦੀ ਖ਼ੂਬਸੂਰਤ ਅਦਾਕਾਰਾ ਆਇਸ਼ਾ ਜੁਲਕਾ ਹੁਣ ਕੁਝ ਇਸ ਤਰ੍ਹਾਂ ਆਉਂਦੀ ਹੈ ਨਜ਼ਰ, ਕਰਨ ਜਾ ਰਹੀ ਹੈ OTT ਦੇ ਨਾਲ ਅਦਾਕਾਰੀ ‘ਚ ਵਾਪਸੀ

written by Lajwinder kaur | September 13, 2022

Actress Ayesha Jhulka makes OTT debut with Amazon Prime’s 'Hush Hush': 90 ਦੇ ਦਹਾਕੇ 'ਚ ਆਪਣੀ ਕਿਊਟ ਮੁਸਕਾਨ ਤੇ ਭੋਲਭਾਲੇ ਚਿਹਰੇ ਵਾਲੀ ਆਇਸ਼ਾ ਜੁਲਕਾ ਜਿਸ ਨੇ ਭਾਵੇਂ ਬਹੁਤ ਹੀ ਘੱਟ ਫ਼ਿਲਮਾਂ ਚ ਕੰਮ ਕੀਤਾ ਸੀ। ਪਰ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਚ ਜਗ੍ਹਾ ਬਣਾ ਲਈ ਸੀ। ਉਹ ਅਕਸ਼ੈ ਕੁਮਾਰ ਤੋਂ ਲੈ ਕੇ ਸਲਮਾਨ ਖ਼ਾਨ ਦੀ ਹੀਰੋਇਨ ਦੇ ਰੂਪ ‘ਚ ਨਜ਼ਰ ਆਈ ਸੀ। ਉਨ੍ਹਾਂ ਨੇ ਇੰਡਸਟਰੀ 'ਚ ਕੁਝ ਸਾਲ ਹੀ ਕੰਮ ਕੀਤਾ ਸੀ।

ਹੋਰ ਪੜ੍ਹੋ : ਨਾਈਟ ਪਾਰਟੀ 'ਚ ਖੂਬ ਮਸਤੀ ਦੇ ਨਾਲ ਡਾਂਸ ਕਰਦੇ ਨਜ਼ਰ ਆਏ ਯੁਵਰਾਜ ਸਿੰਘ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਯੁਵੀ ਦਾ ਇਹ ਅੰਦਾਜ਼

Ayesha Jhulka Latest Photo image source twitter

ਆਪਣੇ ਛੋਟੇ ਕਰੀਅਰ ਦੌਰਾਨ, ਉਹ ਸਲਮਾਨ ਖਾਨ ਤੋਂ ਲੈ ਕੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਨਾਲ ਨਜ਼ਰ ਆਈ ਅਤੇ ਖਿਲਾੜੀ ਨਾਲ ਉਸਦੀ ਜੋੜੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ। ਕੁਝ ਸਾਲਾਂ ਬਾਅਦ ਆਇਸ਼ਾ ਨੇ ਅਚਾਨਕ ਇੰਡਸਟਰੀ ਛੱਡ ਦਿੱਤੀ ਸੀ ਅਤੇ ਉਨ੍ਹਾਂ ਨੇ ਵਿਆਹ ਕਰ ਲਿਆ ਅਤੇ ਸੈਟਲ ਹੋ ਗਈ। ਵਿਆਹ ਤੋਂ ਬਾਅਦ ਉਹ ਇੱਕ-ਦੋ ਫਿਲਮਾਂ 'ਚ ਨਜ਼ਰ ਆਈ, ਪਰ ਉਹ ਫਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ, ਇਸ ਲਈ ਆਇਸ਼ਾ ਪਰਦੇ 'ਤੇ ਆਉਣ ਤੋਂ ਬਾਅਦ ਵੀ ਗੈਰ-ਹਾਜ਼ਰ ਰਹੀ।

inside image of aysha jhulka image source twitter

ਹੁਣ ਕਈ ਸਾਲਾਂ ਬਾਅਦ ਆਇਸ਼ਾ ਦੁਬਾਰਾ ਐਕਟਿੰਗ 'ਚ ਕਦਮ ਰੱਖਣ ਜਾ ਰਹੀ ਹੈ। ਉਹ ਵੀ OTT ਦੀ ਦੁਨੀਆ ਤੋਂ। ਉਹ ਵੈੱਬ ਸੀਰੀਜ਼ 'Hush Hush' 'ਚ ਨਜ਼ਰ ਆਉਣ ਵਾਲੀ ਹੈ। ਅੱਜ ਇਸ ਦਾ ਟ੍ਰੇਲਰ ਲਾਂਚ ਕੀਤਾ ਗਿਆ, ਜਿਸ 'ਚ ਆਇਸ਼ਾ ਸਾਲਾਂ ਬਾਅਦ ਇਵੈਂਟ 'ਚ ਨਜ਼ਰ ਆਈ, ਜਿਸ ਤੋਂ ਬਾਅਦ ਉਹ ਸੁਰਖੀਆਂ ‘ਚ ਆ ਗਈ ਹੈ।

ਆਇਸ਼ਾ ਜੁਲਕਾ ਇੰਨੇ ਸਾਲਾਂ ਬਾਅਦ ਵੀ ਜ਼ਿਆਦਾ ਨਹੀਂ ਬਦਲੀ, ਉਹ ਉਦੋਂ ਵੀ ਖੂਬਸੂਰਤ ਸੀ ਅਤੇ ਅੱਜ ਵੀ ਓਨੀ ਹੀ ਖੂਬਸੂਰਤ ਹੈ। ਘੱਟੋ-ਘੱਟ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ। ਹੁਸ਼-ਹੁਸ਼ ਸੀਰੀਜ਼ ਦੇ ਟ੍ਰੇਲਰ ਲਾਂਚ ਮੌਕੇ ਆਇਸ਼ਾ ਵੱਖਰੇ ਪੋਜ਼ ਦਿੰਦੀ ਨਜ਼ਰ ਆਈ।

inside image of actress aysha image source twitter

ਆਇਸ਼ਾ ਰੈੱਡ ਅਤੇ ਬਲੈਕ ਆਊਟਫਿਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਇਸ ਦੇ ਨਾਲ ਹੀ ਇਸ ਸੀਰੀਜ਼ 'ਚ ਨਾ ਸਿਰਫ ਆਇਸ਼ਾ ਸਗੋਂ ਸੋਹਾ ਅਲੀ ਖਾਨ, ਕਰਿਸ਼ਮਾ ਤੰਨਾ, ਜੂਹੀ ਚਾਵਲਾ, ਕ੍ਰਿਤਿਕਾ ਕਾਮਰਾ, ਸ਼ਹਾਨਾ ਗੋਸਵਾਮੀ ਵੀ ਨਜ਼ਰ ਆਉਣ ਵਾਲੀ ਹੈ। ਲਾਂਚਿੰਗ ਮੌਕੇ ਸਾਰੇ ਟ੍ਰੇਲਰ ਮੌਜੂਦ ਨਜ਼ਰ ਆਏ।

 

 

View this post on Instagram

 

A post shared by Ayesha Julka (@ayesha.jhulka)

You may also like