95 ਸਾਲ ਦੀ ਬੇਬੇ ਨੇ ਬਣਾਇਆ ਹੋਇਆ ਹੈ ਵਿਸ਼ਵ ਰਿਕਾਰਡ, ਜਿਮਨਾਸਟਿਕ ਦੇ ਕਰਤਬ ਦੇਖ ਕੇ ਹੋ ਜਾਂਦਾ ਹੈ ਹਰ ਕੋਈ ਹੈਰਾਨ, ਵੀਡੀਓ ਵਾਇਰਲ

written by Rupinder Kaler | December 24, 2020

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਇਕ 95 ਸਾਲਾਂ ਦੀ ਔਰਤ ਦਾ ਜਿਮਨਾਸਟ ਕਰਦੀ ਦਿਖਾਈ ਦੇ ਰਹੀ ਹੈ। ਇਸ ਔਰਤ ਦਾ ਨਾਮ ਓਹਾਨਾ ਕਵਾਸ ਹੈ। ਇੱਥੇ ਹੀ ਬਸ ਨਹੀਂ ਇਸ ਔਰਤ ਨੇ 2012 ਵਿਚ ਸਭ ਤੋਂ ਬਜ਼ੁਰਗ ਜਿਮਨਾਸਟ ਖਿਤਾਬ ਵੀ ਆਪਣੇ ਨਾਂਅ ਕੀਤਾ ਸੀ । ਹੋਰ ਪੜ੍ਹੋ :

gymnast ਖ਼ਬਰਾਂ ਮੁਤਾਬਿਕ ਕਵਾਸ ਸ਼ੁਰੂ ਤੋਂ ਜਿਮਨਾਸਟ ਨਹੀਂ ਕਰਦੀ ਸੀ ਬਲਕਿ ਉਹ ਅਥਲੀਟ ਸੀ। ਉਸਦਾ ਦਾ ਜਨਮ 1925 ਵਿਚ ਹੋਇਆ ਸੀ। ਉਸਨੇ ਸ਼ੁਰੂ ਵਿਚ ਨੌਂ ਸਾਲਾਂ ਦੀ ਉਮਰ ਵਿਚ ਜਿਮਨਾਸਟਿਕ ਦੀ ਸ਼ੁਰੂਆਤ ਕੀਤੀ। ਉਸ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੈਂਡਬਾਲ ਲਈ ਖੇਡ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਹੈਂਡਬਾਲ ਵਿੱਚ ਵੀ ਬਹੁਤ ਵਧੀਆ ਸੀ। ਪਰ 67 ਸਾਲ ਦੀ ਉਮਰ ਤੋਂ ਬਾਅਦ ਉਸ ਨੇ ਦੁਬਾਰਾ ਜਿਮਨਾਸਟਿਕ ਸ਼ੁਰੂ ਕੀਤਾ । ਅਪ੍ਰੈਲ 2012 ਵਿੱਚ, ਕਵਾਸ ਨੇ ਰੋਮ ਵਿੱਚ ਇੱਕ ਫਲੋਰ-ਐਂਡ-ਬੀਮ ਰੂਟੀਨ ਪੇਸ਼ ਕੀਤੀ, ਅਤੇ 86 ਸਾਲ ਦੀ ਉਮਰ ਵਿੱਚ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਂਅ ਦਰਜ ਕਰਵਾਇਆ । https://twitter.com/RexChapman/status/1341514204667400193

0 Comments
0

You may also like