ਖੀਰੇ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

written by Rupinder Kaler | June 30, 2021

ਖੀਰੇ ਵਿਚ ਵਿਟਾਮਿਨ ਏ, ਬੀ1, ਬੀ6 ਸੀ, ਡੀ ਪੌਟਾਸ਼ੀਅਮ, ਫ਼ਾਸਫ਼ੋਰਸ, ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ ।ਨਿਯiਮਤ ਰੂਪ ਨਾਲ ਖੀਰੇ ਦਾ ਜੂਸ ਸਰੀਰ ਨੂੰ ਅੰਦਰ ਅਤੇ ਬਾਹਰ ਤੋਂ ਮਜ਼ਬੂਤ ਬਣਾਉਂਦਾ ਹੈ। ਖੀਰਾ ਕਬਜ਼ ਤੋਂ ਮੁਕਤੀ ਦਿਵਾਉਣ ਨਾਲ ਹੀ ਪੇਟ ਨਾਲ ਜੁੜੀ ਹਰ ਸਮੱਸਿਆ ਵਿਚ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਐਸਿਡਿਟੀ, ਛਾਤੀ ਦੀ ਜਲਣ ਵਿਚ ਨਿਯਮਤ ਰੂਪ ਵਿਚ ਖੀਰਾ ਖਾਣਾ ਲਾਭਦਾਇਕ ਹੁੰਦਾ ਹੈ।

Cucumber

ਹੋਰ ਪੜ੍ਹੋ :

ਰੱਸੀ ਟੱਪਣਾ ਹੈ ਸਿਹਤ ਲਈ ਬਹੁਤ ਹੀ ਫਾਇਦੇਮੰਦ, ਭਾਰ ਘਟਾਉਣ ‘ਚ ਹੈ ਮਦਦਗਾਰ

cucumber

ਖੀਰੇ ਵਿਚ ਸਲਫ਼ਰ ਵਾਲਾਂ ਦੇ ਵਧਣ ਵਿਚ ਮਦਦ ਕਰਦੀ ਹੈ। ਹੋਰ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਖੀਰੇ ਦੇ ਜੂਸ ਨੂੰ ਗਾਜਰ ਅਤੇ ਪਾਲਕ ਦੇ ਜੂਸ ਨਾਲ ਵੀ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ। ਖੀਰਾ ਖਾਣ ਨਾਲ ਕੈਲੇਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਰੋਗ ਹੋਣ ਦਾ ਸੰਦੇਹ ਘੱਟ ਰਹਿੰਦਾ ਹੈ। ਖੀਰੇ ਵਿਚ ਫ਼ਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

cucumber picture

ਖੀਰਾ ਵੱਧ ਅਤੇ ਘੱਟ ਬਲੱਡ ਪ੍ਰੈਸ਼ਰ ਦੋਹਾਂ ਵਿਚ ਹੀ ਇਕ ਤਰ੍ਹਾਂ ਨਾਲ ਦਵਾਈ ਦਾ ਕਾਰਜ ਕਰਦਾ ਹੈ। ਭਾਰ ਘੱਟ ਕਰਨ ਲਈ ਖੀਰੇ ਦਾ ਸੇਵਨ ਕਾਫ਼ੀ ਫਾਇਦੇਮੰਦ ਰਹਿੰਦਾ ਹੈ। ਖੀਰੇ ਵਿਚ ਪਾਣੀ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਭਾਰ ਘੱਟ ਕਰਨ ਲਈ ਇਹ ਚੰਗਾ ਵਿਕਲਪ ਹੋ ਸਕਦਾ ਹੈ। ਖੀਰੇ ਵਿਚ ਫ਼ਾਈਬਰ ਹੁੰਦੇ ਹਨ ਜੋ ਖਾਣਾ ਪਚਾਉਣ ਵਿਚ ਮਦਦਗਾਰ ਹੁੰਦੇ ਹਨ।

You may also like