Advertisment

ਫ਼ਿਲਮ "ਅੰਧਾਧੁਨ" ਵਿੱਚ ਇੱਕ ਬਿੱਲੀ ਵੀ ਨਿਭਾਅ ਰਹੀ ਹੈ ਮੁੱਖ ਭੂਮਿਕਾ

author-image
By Rajan Sharma
New Update
ਫ਼ਿਲਮ "ਅੰਧਾਧੁਨ" ਵਿੱਚ ਇੱਕ ਬਿੱਲੀ ਵੀ ਨਿਭਾਅ ਰਹੀ ਹੈ ਮੁੱਖ ਭੂਮਿਕਾ
Advertisment

ਬਾਲੀਵੁੱਡ ਫ਼ਿਲਮ ਅੰਧਾਧੁਨ' 'ਚ ਤੱਬੂ, ਆਯੁਸ਼ਮਾਨ ਖੁਰਾਣਾ Ayushmann khurana ਅਤੇ ਰਾਧਿਕਾ ਆਪਟੇ ਵਰਗੇ ਕਲਾਕਾਰ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ| ਹਰ ਕੋਈ ਇਸ ਫਿਲਮ bollywood film 'ਚ ਨਵੇਂ ਕਿਰਦਾਰ ਬਾਰੇ ਜਾਣਨ ਲਈ ਉਤਸੁਕ ਹੋਵੇਗਾ ਪਰ ਦਿਲਚਸਪ ਗੱਲ ਇਹ ਹੈ ਕਿ 'ਅੰਧਾਧੁਨ' ਨਾਲ ਇਕ ਬਿੱਲੀ ਆਪਣਾ ਡੈਬਿਊ ਕਰ ਰਹੀ ਹੈ, ਜਿਸ ਦੀ ਝਲਕ ਪਹਿਲਾਂ ਪੋਸਟਰ 'ਚ ਦੇਖ ਚੁੱਕੇ ਹੋ ਅਤੇ ਇਹ ਬਿੱਲੀ ਵੀ ਫਿਲਮ ਦਾ ਅਹਿਮ ਹਿੱਸਾ ਹੋਵੇਗੀ।

Advertisment
publive-image

ਫਿਲਮ 'ਚ ਇਹ ਬਿੱਲੀ ਮਹੱਤਵਪੂਰਨ ਇਸ ਲਈ ਹੈ ਕਿਉਂਕਿ ਉਸ ਦੀ ਮੌਜੂਦਗੀ ਫਿਲਮ 'ਚ ਆਯੁਸ਼ਮਾਨ Ayushmann khurana ਦੇ ਕਿਰਦਾਰ ਨਾਲ ਜੁੜੇ ਕਈ ਰਹੱਸਾਂ ਤੋਂ ਜਾਣੂ ਕਰਵਾਉਂਦੀ ਹੈ। ਹਾਲ ਹੀ 'ਚ ਰਿਲੀਜ਼ ਹੋਏ ਮਜ਼ੇਦਾਰ ਪੋਸਟਰ ਤੇ ਦਿਲਚਸਪ ਟਰੇਲਰ ਨੇ ਲੋਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਫਿਲਮ bollywood film ਦੇ ਟਰੇਲਰ ਨੂੰ ਪ੍ਰਸ਼ੰਸਕਾਂ ਅਤੇ ਬੀ-ਟਾਊਨ ਦੀਆਂ ਹਸਤੀਆਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਫਿਲਮ 'ਅੰਧਾਧੁਨ' bollywood film 'ਚ ਆਯੁਸ਼ ਇਕ ਅੰਨ੍ਹੇ ਪਿਆਨੋ ਵਾਦਕ ਦੀ ਭੂਮਿਕਾ 'ਚ ਨਜ਼ਰ ਆਉਣਗੇ ਪਰ ਉਸ ਦੀ ਜ਼ਿੰਦਗੀ 'ਚ ਮੋੜ ਉਦੋਂ ਆਉਂਦਾ ਹੈ ਜਦੋਂ ਤੱਬੂ ਨਾਲ ਉਸ ਰਸਤੇ 'ਚ ਟੱਕਰ ਹੁੰਦੀ ਹੈ। ਆਯੁਸ਼ਮਾਨ ayushmann khurana ਇਸ ਫਿਲਮ ਰਾਹੀਂ ਪਹਿਲੀ ਵਾਰ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਸਹਿਯੋਗ ਕਰ ਰਹੇ ਹਨ। ਉੱਥੇ ਹੀ ਫਿਲਮ 'ਚ ਰਾਧਿਕਾ ਆਪਟੇ ਅਹਿਮ ਭੂਮਿਕਾ 'ਚ ਹੈ| ਇਹ ਫਿਲਮ ਵਾਇਆਕਾਮ 18 ਮੋਸ਼ਨ ਪਿਚਰਸ ਵਲੋਂ ਪ੍ਰੋਡਿਊਸ ਕੀਤੀ ਗਈ, ਜਦਕਿ ਸ਼੍ਰੀਰਾਮ ਰਾਘਵਨ ਨੇ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Advertisment

Stay updated with the latest news headlines.

Follow us:
Advertisment
Advertisment
Latest Stories
Advertisment