ਰਾਜਸਥਾਨ ‘ਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਿਆ ਗਿਆ
ਰਾਜਸਥਾਨ ਦੇ ਜਲੌਰ ਜ਼ਿਲੇ ਦੇ ਇੱਕ ਪਿੰਡ ‘ਚ ਇੱਕ ਚਾਰ ਸਾਲ ਦਾ ਬੱਚਾ ਬੋਰਵੈੱਲ ‘ਚ ਡਿੱਗ ਪਿਆ ਸੀ। ਉਸ ਨੂੰ ਸਹੀ ਸਲਾਮਤ ਬੋਰਵੈੱਲ ਚੋਂ ਕੱਢ ਲਿਆ ਗਿਆ ਹੈ । ਜਿਸ ਦੀ ਸਲਾਮਤੀ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਸੀ । ਇਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ
ਹੈ । ਇਹ ਬੋਰਵੈੱਲ ਲੱਗਪੱਗ 90 ਫੁੱਟ ਡੂੰਘਾ ਹੈ, ਜਿਸ ਦੀ ਪਛਾਣ ਅਨਿਲ ਦੇਵਾਸੀ ਦੇ ਤੌਰ ‘ਤੇ ਹੋਈ ਹੈ ।
Image From Viral Bhyani Instagram
ਹੋਰ ਪੜ੍ਹੋ : ਦੇਸ਼ ਦੇ ਹਲਾਤਾਂ ਨੂੰ ਦੇਖ ਕੇ ਸਵਰਾ ਭਾਸਕਰ ਨੇ ਕਿਹਾ ਦੇਸ਼ ਨੂੰ ਚਾਹੀਦਾ ਹੈ ਨਵਾਂ ਪ੍ਰਧਾਨ ਮੰਤਰੀ
Image From ANI Twitter
ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਬੱਚੇ ਤੱਕ ਆਕਸੀਜਨ ਭੇਜੀ ਗਈ ਸੀ ਅਤੇ ਬੱਚਾ ਹਰਕਤ ਕਰਦਾ ਦਿਖਾਈ ਦੇ ਰਿਹਾ ਹੈ ।
View this post on Instagram
ਰਾਹਤ ਅਤੇ ਬਚਾਅ ਟੀਮਾਂ ਬਚਾਅ ਕਾਰਜ ‘ਚ ਜੁਟੀਆਂ ਹੋਈਆਂ ਸੀ । ਅਨਿਲ ਉਸ ਸਮੇਂ ਇਸ ਬੋਰਵੈੱਲ ‘ਚ ਡਿੱਗ ਪਿਆ ਸੀ ਜਦੋਂ ਉਹ ਖੇਡਦਾ ਹੋਇਆ ਅਚਾਨਕ ਇਸ ‘ਚ ਜਾ ਡਿੱਗਿਆ । ਬੱਚੇ ਨੂੰ ਸਹੀ ਸਲਾਮਤ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ ।
View this post on Instagram
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਬੱਚੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ । ਹਾਲਾਂਕਿ ਅਜਿਹੇ ਬੋਰਵੈੱਲ ਨੂੰ ਢੱਕਣ ਦੀ ਤਾਕੀਦ ਵੀ ਸਰਕਾਰ ਵੱਲੋਂ ਕੀਤੀ ਗਈ ਹੈ ।