ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜੀਵਨ ’ਤੇ ਬਣਨ ਜਾ ਰਹੀ ਹੈ ਫ਼ਿਲਮ

written by Rupinder Kaler | December 16, 2020

ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜੀਵਨ ਤੇ ਫ਼ਿਲਮ ਬਣਨ ਜਾ ਰਹੀ ਹੈ । ਧਿਆਨ ਚੰਦ ਤੇ ਬਣਨ ਜਾ ਰਹੀ ਇਹ ਫ਼ਿਲਮ 2022 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਜਿਸ ਦੀ ਜਾਣਕਾਰੀ ਫ਼ਿਲਮ ਮੇਕਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ਸੁਪ੍ਰਤੀਕ ਸੇਨ ਅਤੇ ਅਭਿਸ਼ੇਕ ਪਿੱਛਲੇ ਇਕ ਸਾਲ ਤੋਂ ਫ਼ਿਲਮ ਦੀ ਕਹਾਣੀ ਤੇ ਕੰਮ ਕਰ ਰਹੇ ਹਨ । Dhyan Chand ਹੋਰ ਪੜ੍ਹੋ :

Dhyan Chand ਫਿਲਮ ਦੀ ਕਾਸਟਿੰਗ ਜਾਰੀ ਹੈ ਅਤੇ ਇਕ ਵੱਡੇ ਅਦਾਕਾਰ ਤੋਂ ਫਿਲਮ ਦੇ ਲੀਡ ਦੀ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਸ ਫਿਲਮ ਦੇ ਮੇਕਰ ਰੌਨੀ ਸਕ੍ਰਿਓਵਾਲਾ ਇਸ ਤੋਂ ਪਹਿਲਾ ਰੰਗ ਦੇ ਬਸੰਤੀ , ਉਰੀ , ਸੋਨਚਿੜੀਆ ਤੇ ਬਰਫੀ ਵਰਗੀ ਫ਼ਿਲਮ ਨੂੰ ਪ੍ਰੋਡਿਊਸ ਕਰ ਚੁਕੇ ਹਨ। ਜੇਕਰ ਡਾਇਰੈਕਟਰ ਅਭਿਸ਼ੇਕ ਚੌਬੇ ਦੀ ਗੱਲ ਕਰੀਏ ਤਾਂ ਅਭਿਸ਼ੇਕ ਉਡਤਾ ਪੰਜਾਬ , ਇਸ਼ਕੀਆ ਤੇ ਸੋਨਚਿੜੀਆਂ ਨੂੰ ਡਾਇਰੈਕਟ ਕਰ ਚੁੱਕੇ ਹਨ। Dhyan Chand ਇਸ ਫਿਲਮ ਬਾਰੇ ਗੱਲ ਕਰਦੇ ਹੋਏ ਅਭਿਸ਼ੇਕ ਚੌਬੇ ਨੇ ਕਿਹਾ ਕਿ ਧਿਆਨਚੰਦ ਖੇਡ ਇਤਿਹਾਸ ਵਿਚ ਸਭ ਤੋਂ ਮਹਾਨ ਹਾਕੀ ਖਿਡਾਰੀ ਹੈ ਅਤੇ ਉਨ੍ਹਾਂ ਦੀ ਬਾਇਓਪਿਕ ਨੂੰ ਡਾਇਰੈਕਟ ਕਰਨਾ ਮਾਣ ਵਾਲੀ ਗੱਲ ਹੈ। ਸਾਡੇ ਕੋਲ ਬਹੁਤ ਸਾਰਾ ਰਿਸਰਚ ਮੈਟੀਰੀਅਲ ਹੈ। ਉਨ੍ਹਾਂ ਦੀ ਜ਼ਿੰਦਗੀ ਦੀ ਹਰ ਉਪਲਬਧੀ ਆਪਣੇ ਆਪ ਵਿਚ ਇਕ ਵੱਖਰੀ ਕਹਾਣੀ ਹੈ।

0 Comments
0

You may also like