ਅਦਾਕਾਰ ਧਰਮਿੰਦਰ ਨੂੰ ਉਨ੍ਹਾਂ ਦੇ ਦੋਸਤ ਨੇ ਦਿੱਤਾ ਤੋਹਫ਼ਾ

Written by  Shaminder   |  November 07th 2020 03:58 PM  |  Updated: November 07th 2020 03:58 PM

ਅਦਾਕਾਰ ਧਰਮਿੰਦਰ ਨੂੰ ਉਨ੍ਹਾਂ ਦੇ ਦੋਸਤ ਨੇ ਦਿੱਤਾ ਤੋਹਫ਼ਾ

ਧਰਮਿੰਦਰ ਫ਼ਿਲਮ ਇੰਡਸਟਰੀ ਤੋਂ ਦੂਰ ਆਪਣੇ ਫਾਰਮ ਹਾਊਸ ‘ਤੇ ਸਮਾਂ ਬਤੀਤ ਕਰ ਰਹੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

Dharmendra Dharmendra

ਧਰਮਿੰਦਰ ਦਾ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਧਰਮਿੰਦਰ ਕੁਝ ਪੌਦੇ ਲੈ ਕੇ ਬੈਠੇ ਹੋਏ ਹਨ ਅਤੇ ਕਹਿ ਰਹੇ ਹਨ ਕਿ ੳੇੁਸ ਦੇ ਦੋਸਤ ਨੇ ਉਨ੍ਹਾਂ ਨੂੰ ਇੱਕ ਤੋਹਫ਼ਾ ਦਿੱਤਾ ਹੈ । ਵੀਡੀਓ ‘ਚ ਅਦਾਕਾਰ ਕਹਿ ਰਿਹਾ ਹੈ ਕਿ ਇਹ ਪੌਦੇ ਮੇਰੇ ਪਿਆਰੇ ਦੋਸਤ ਸੰਤੋਸ਼ ਨੇ ਮੈਨੂੰ ਦਿੱਤੇ ਹਨ ।

ਹੋਰ ਪੜ੍ਹੋ : ਜਦੋਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਤਾਂ ਪ੍ਰਕਾਸ਼ ਕੌਰ ਨੇ ਇਸ ਤਰ੍ਹਾਂ ਕੀਤਾ ਸੀ ਰਿਐਕਟ

dharmendra

ਮੈਂ ਇਨ੍ਹਾਂ ਨੂੰ ਆਪਣੇ ਆਪਣੇ ਹੱਥਾਂ ਦੇ ਨਾਲ ਲਗਾਵਾਂਗਾ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਧਰਮਿੰਦਰ ਦੇ ਫਾਰਮ ‘ਤੇ ਮੋਰ ਵੀ ਘੁੰਮ ਰਹੇ ਹਨ।ਧਰਮਿੰਦਰ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਨੇ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ ।

dharmendra

ਧਰਮਿੰਦਰ ਦਾ ਅਸਲ ਨਾਮ ਧਰਮ ਸਿੰਘ ਦਿਓਲ ਹੈ ਅਤੇ ਉਨ੍ਹਾਂ ਦਾ ਬਚਪਨ ਪੰਜਾਬ ਦੇ ਸਾਹਨੇਵਾਲ ‘ਚ ਹੀ ਬੀਤਿਆ ਹੈ। ਉਨ੍ਹਾਂ ਦੇ ਪਿਤਾ ਸਕੂਲ ‘ਚ ਹੈਡਮਾਸਟਰ ਸਨ ।

https://twitter.com/aapkadharam/status/1324910289570164738


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network