Advertisment

ਭਰੇ ਪੂਰੇ ਪਰਿਵਾਰ 'ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ 

author-image
By Shaminder
New Update
ਭਰੇ ਪੂਰੇ ਪਰਿਵਾਰ 'ਚ ਵੱਸਣ ਜਾ ਰਹੀ ਹੈ ਦੀਪਿਕਾ ਪਾਦੂਕੋਣ ,ਜਾਣੋ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ 
Advertisment
ਇਟਲੀ ਦੇ ਲੇਕ ਕੋਮੋ 'ਚ ਦੀਪਿਕਾ ਅਤੇ ਰਣਵੀਰ ਸਿੰਘ ਵਿਆਹ ਰਚਾਉਣ ਜਾ ਰਹੇ ਨੇ । ਇਹ ਜੋੜਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਦੀਪਿਕਾ ਦੇ ਪਰਿਵਾਰ ਬਾਰੇ ਤਾਂ ਸ਼ਾਇਦ ਸਾਰੇ ਹੀ ਜਾਣਦੇ ਹੋਣਗੇ । ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੀਪਿਕਾ ਦੇ ਸਹੁਰਾ ਪਰਿਵਾਰ ਬਾਰੇ । ਯਾਨਿ ਕਿ ਰਣਵੀਰ ਸਿੰਘ ਦੇ ਪਰਿਵਾਰ ਬਾਰੇ । ਜਿੱਥੇ ਵਿਆਹੇ ਜਾਣ ਤੋਂ ਬਾਅਦ ਦੀਪਿਕਾ ਆਪਣਾ ਗ੍ਰਹਿਸਥ ਜੀਵਨ ਸ਼ੁਰੂ ਕਰਨ ਜਾ ਰਹੀ ਹੈ । ਹੋਰ ਵੇਖੋ : ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ
Advertisment
ranveer with ritika ranveer with ritika ਰਣਵੀਰ ਸਿੰਘ ਦਾ ਪੂਰਾ ਨਾਂਅ ਰਣਵੀਰ ਸਿੰਘ ਭਵਨਾਨੀ ਹੈ ਅਤੇ ਉਨ੍ਹਾਂ ਦੇ ਪਿਤਾ ਜਗਜੀਤ ਸਿੰਘ ਭਵਨਾਨੀ ਇੱਕ ਬਿਜਨੇਸਮੈਨ ਹਨ । ਰੀਅਲ ਅਸਟੇਟ ਦੀ ਦੁਨੀਆ 'ਚ ਜਗਜੀਤ ਸਿੰਘ ਇੱਕ ਵੱਡਾ ਨਾਂਅ ਹੈ । ਜਦੋਂ ਰਣਵੀਰ ਨੇ ਬਾਲੀਵੁੱਡ 'ਚ ਕਦਮ ਰੱਖਿਆ ਤਾਂ ਮਾਪਿਆਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ । ਉਨਾਂ ਦੀ ਮਾਂ ਅੰਜੂ ਭਵਨਾਨੀ ਇੱਕ ਘਰੇਲੂ ਮਹਿਲਾ ਹਨ। ਹੋਰ ਵੇਖੋ : ਰਣਵੀਰ ਸਿੰਘ ਦੀਆਂ ਗੱਲ੍ਹਾਂ ‘ਤੇ ਲਗਾਈ ਗਈ ਹਲਦੀ, ਤਸਵੀਰਾਂ ਹੋਈਆਂ ਵਾਇਰਲ ranveer with anil kapoor ranveer with anil kapoor ਰਣਵੀਰ ਸਿੰਘ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਂਅ ਰਿਤਿਕਾ ਭਵਨਾਨੀ ਹੈ ਉਹ ਵੀ ਇੱਕ ਅਦਾਕਾਰਾ ਹੈ ਅਤੇ ਉਸ ਦਾ ਵਿਆਹ ਹੋ ਚੁੱਕਿਆ ਹੈ ।ਰਣਵੀਰ ਆਪਣੀ ਭੈਣ ਦੇ ਬੇਹੱਦ ਕਰੀਬ ਹਨ । ਰਣਵੀਰ ਸਿੰਘ ਅਨਿਲ ਕਪੂਰ ਦੇ ਪਰਿਵਾਰ ਨਾਲ ਵੀ ਸਬੰਧ ਰੱਖਦੇ ਹਨ । ਰਣਵੀਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਭਵਨਾਨੀ ਦੇ ਭਤੀਜੇ ਹਨ । ranveer with anil kapoor ranveer with anil kapoor ਇਸ ਤਰ੍ਹਾਂ ਸੋਨਮ ਕਪੂਰ ਅਤੇ ਰਿਆ ਕਪੂਰ ਦੇ ਕਜ਼ਨ ਵੀ ਹਨ ।ਇਸ ਤਰ੍ਹਾਂ ਦੀਪਿਕਾ ਪਾਦੂਕੋਣ ਦੇ ਸਹੁਰਾ ਪਰਿਵਾਰ 'ਚ ਭਰਿਆ ਪੂਰਾ ਪਰਿਵਾਰ ਹੈ। ਜਲਦ ਹੀ ਜੋੜਾ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝਣ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment