ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਕਸਰਤ ਕਰਕੇ ਬਣਾਏ ਦੋ ਵਿਸ਼ਵ ਰਿਕਾਰਡ

written by Rupinder Kaler | August 11, 2021

ਗੁਰਦਾਸਪੁਰ ( Gurdaspur ) ਦਾ ਰਹਿਣ ਵਾਲਾ ਇੱਕ ਮੁੰਡਾ (kuwar amritbir singh ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ । ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਹਨ । ਇਹੀ ਨਹੀਂ ਇੱਕ ਮੁੰਡੇ ਨੇ ਦੇਸੀ ਤਰੀਕੇ ਨਾਲ ਜਿੰਮ ਤਿਆਰ ਕਰਕੇ ਰਿਕਾਰਡ ਕਾਇਮ ਕੀਤਾ ਹੈ । ਇਹ ਨੌਜਵਾਨ ਕਦੇ ਜਿੰਮ ਨਹੀਂ ਗਿਆ, ਪਰ ਫੇਰ ਵੀ ਇਸ ਨੇ ਇੰਡੀਆ ਬੁੱਕ ਆਫ਼ ਰਿਕਾਰਡਸ (India Book of Records) ਵਿੱਚ ਦੋ ਫਿਟਨੈਸ ਰਿਕਾਰਡ ਸਥਾਪਤ ਕੀਤੇ ਹਨ। ਇਸ ਨੌਜਵਾਨ ਦਾ ਨਾਂਅ ਕੁਵਰ ਅੰਮ੍ਰਿਤਬੀਰ ਸਿੰਘ ਹੈ, ਤੇ ਇਹ ਇੱਕ ਮਿੰਟ ਵਿੱਚ ਸਭ ਤੋਂ ਵੱਧ ਨੱਕਲ ਪੁਸ਼ਅੱਪ ਅਤੇ 30 ਸਕਿੰਟਾਂ ਵਿੱਚ ਸਭ ਤੋਂ ਵੱਧ ਸੁਪਰਮਾਨ ਪੁਸ਼ਅੱਪਸ ਦਾ ਰਿਕਾਰਡ ਕਾਇਮ ਕੀਤਾ ਹੈ।

Pic Courtesy: Instagram

ਹੋਰ ਪੜ੍ਹੋ :

ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੇ ਸ਼੍ਰੀ ਦਰਬਾਰ ਸਾਹਿਬ ‘ਚ ਟੇਕਿਆ ਮੱਥਾ

Pic Courtesy: Instagram

ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਬੀਰ (kuwar amritbir singh) ਨੇ ਦੱਸਿਆ ਕਿ "ਮੈਂ ਕਦੇ ਜਿੰਮ ਨਹੀਂ ਗਿਆ। ਦੇਸੀ ਜੁਗਾੜ ਨਾਲ ਮੈਂ ਬਨਾਇਆ ਹੈ ਸਭ ਕੁਝ ਮੈਂ ਪੜ੍ਹਾਈ ਵਿੱਚ ਚੰਗਾ ਨਹੀਂ ਸੀ ਅਤੇ 12 ਵੀਂ ਜਮਾਤ ਦੀ ਪ੍ਰੀਖਿਆ ਵਿੱਚ ਅਸਫਲ ਰਿਹਾ। ਮੈਨੂੰ ਕੁਝ ਮਹੀਨਿਆਂ ਲਈ ਬਰਖਾਸਤ ਕਰ ਦਿੱਤਾ ਗਿਆ। ਇੱਕ ਦਿਨ, ਮੈਂ ਆਪਣੇ ਆਪ ਨੂੰ ਕਿਹਾ, 'ਏ ਪੇਪਰ ਦੀ ਸ਼ੀਟ ਮੇਰੇ ਭਵਿੱਖ ਦਾ ਫੈਸਲਾ ਨਹੀਂ ਕਰ ਸਕਦੀ।


ਮੈਨੂੰ ਨੱਕਲ ਪੁਸ਼ਅਪਸ ਬਾਰੇ ਇੱਕ ਯੂਟਿਬ ਵੀਡੀਓ ਮਿਲਿਆ ਅਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।” ਅੰਮ੍ਰਿਤਬੀਰ ਸਿੰਘ (kuwar amritbir singh ਨੇ ਫਿਟਨੈਸ ਵਿੱਚ ਦੋ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ । ਇੱਕ ਮਿੰਟ 'ਚ 118 ਸਭ ਤੋਂ ਵੱਧ ਨੱਕਲ ਪੁਸ਼ਅੱਪ ਕਰਨ ਦੇ ਲਈ ਉਸਨੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਜਗ੍ਹਾ ਬਣਾਈ ।ਉਸਨੇ ਅੱਧੇ ਮਿੰਟ ਵਿੱਚ 35 ਸੁਪਰਮੈਨ ਪੁਸ਼ਅਪ ਕਰਨ ਦਾ ਵੀ ਰਿਕਾਰਡ ਆਪਣੇ ਨਾਂਅ ਕੀਤਾ ਹੈ।

0 Comments
0

You may also like