ਲਾਈਏ ਜੇ ਯਾਰੀਆਂ ਫ਼ਿਲਮ ਦਾ ਨਵਾਂ ਗੀਤ 'ਆਹ ਕੀ ਹੋਇਆ' ਦਰਸ਼ਕਾਂ ਦੇ ਰੁਬਰੂ 

written by Shaminder | May 29, 2019

ਲਾਈਏ ਜੇ ਯਾਰੀਆਂ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਅਵਾਜ਼ ਦਿੱਤੀ ਹੈ ਰਾਜ ਰਣਜੋਧ ਨੇ । ਜਿਨ੍ਹਾਂ ਨੇ ਆਪਣੀ ਖ਼ੂਬਸੂਰਤ ਅਵਾਜ਼ ਨਾਲ ਗੀਤ ਨੂੰ ਸ਼ਿੰਗਾਰਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ । ਹੋਰ ਵੇਖੋ https://www.youtube.com/watch?v=8mkzfZRfHAI&feature=youtu.be&fbclid=IwAR1VyOcXdPX90xeFi-T1vd77G3dFAYkoqPtwUujR79CKBrG5CjIn27qDYNQ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਗੀਤ ਦਾ ਵੀਡੀਓ ਗਾਇਕ ਅਤੇ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਅਮਰਿੰਦਰ ਗਿੱਲ ਨੇ ਆਪਣੇ ਫੇਸਬੁੱਕ 'ਤੇ ਸਾਂਝਾ ਕੀਤਾ ਹੈ । ਇਹ ਗੀਤ 'ਆਹ ਕੀ ਹੋਇਆ' ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।  

0 Comments
0

You may also like