ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਸ਼ਿਕਾਇਤਾਂ ਹਨ, ਉਹ ਇਹ ਵੀਡੀਓ ਦੇਖ ਲੈਣ

written by Rupinder Kaler | August 01, 2020

ਭਾਰਤੀ ਕ੍ਰਿਕੇਟ ਟੀਮ ਵਿੱਚ ਬਹੁਤ ਸਾਰੇ ਖਿਡਾਰੀ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਜੀਵਨ ਪ੍ਰੇਰਣਾਦਾਇਕ ਹੈ ਕਿਉਂਕਿ ਇਹਨਾਂ ਖਿਡਾਰੀਆਂ ਨੇ ਸਖਤ ਮਿਹਨਤ ਕਰਕੇ ਟੀਮ ਵਿੱਚ ਜਗ੍ਹਾ ਬਣਾਈ ਹੈ । ਕ੍ਰਿਕੇਟ ਦੇ ਦੀਵਾਨੇ ਆਮਿਰ ਹੁਸੈਨ ਦੀ ਜ਼ਿੰਦਗੀ ਵੀ ਉਹਨਾਂ ਲੋਕਾਂ ਲਈ ਪ੍ਰੇਰਣਾ ਦਾਇਕ ਹੈ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਕਈ ਸ਼ਿਕਾਇਤਾਂ ਹਨ । ਆਮਿਰ ਹੁਸੈਨ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਆਪਣੀ ਟੀਮ ਦਾ ਕਪਤਾਨ ਹੈ । ਆਮਿਰ ਦੇ ਦੋਵੇਂ ਹੱਥ ਨਹੀਂ ਹਨ, ਫਿਰ ਵੀ ਉਹ ਸਾਰੇ ਕੰਮ ਕਰ ਲੈਂਦੇ ਹਨ ਜਿਹੜਾ ਕੋਈ ਆਮ ਇਨਸਾਨ ਕਰਦਾ ਹੈ । ਆਮਿਰ ਦੇ ਹੱਥ ਇੱਕ ਐਕਸੀਡੈਂਟ ਵਿੱਚ ਚਲੇ ਗਏ ਸਨ । ਇਹ ਹਾਦਸਾ ਉਦੋਂ ਹੋਇਆ ਸੀ ਜਦੋਂ ਉਸ ਦੀ ਉਮਰ 8 ਸਾਲ ਸੀ । ਇਸ ਹਾਦਸੇ ਤੋਂ ਬਾਅਦ ਲੋਕਾਂ ਦਾ ਰਵੱਈਆ ਉਹਨਾਂ ਪ੍ਰਤੀ ਬਦਲ ਗਿਆ ਤੇ ਉਹਨਾਂ ਨੇ ਠਾਣ ਲਿਆ ਕਿ ਉਹ ਕਾਮਯਾਬ ਇਨਸਾਨ ਬਣਨਗੇ । ਆਮਿਰ ਆਪਣੇ ਸਾਰੇ ਕੰਮ ਖੁਦ ਕਰਦੇ ਹਨ । ਪੜਾਈ ਕਰਦੇ ਹਨ, ਇੱਥੋਂ ਤੱਕ ਕਿ ਕ੍ਰਿਕੇਟ ਵੀ ਖੇਡਦੇ ਹਨ । ਆਮਿਰ ਬੈਟਿੰਗ ਦੇ ਨਾਲ ਨਾਲ ਬਾਲਿੰਗ ਵੀ ਕਰਦੇ ਹਨ । ਉਹ ਸਾਰੇ ਕੰਮ ਆਪਣੇ ਪੈਰਾਂ ਨਾਲ ਕਰਦੇ ਹਨ । https://twitter.com/cricketaakash/status/1287638841675800576

0 Comments
0

You may also like