ਬਾਲੀਵੁੱਡ ਦੇ ਗਾਇਕਾਂ ਨੂੰ ਫੇਲ੍ਹ ਕਰ ਦੇਵੇਗੀ ਭੈਣ ਭਰਾ ਦੀ ਇਹ ਜੋੜੀ, ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ ਇਹਨਾਂ ਦੀ ਅਵਾਜ਼ 

written by Rupinder Kaler | May 14, 2019

ਸੋਸ਼ਲ ਮੀਡਿਆ ਤੇ ਏਨੀਂ ਦਿਨੀਂ ਅਕਾਸ਼ ਕੰਡਿਆਰਾ ਤੇ ਪੂਨਮ ਨਾਂ ਦੇ ਮੁੰਡੇ ਕੁੜੀ ਦੇ ਗਾਣਿਆਂ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਲੋਕ ਇਸ ਗਾਇਕ ਜੋੜੀ ਦੇ ਗਾਣਿਆਂ ਨੂੰ ਕਾਫੀ ਪਸੰਦ ਕਰ ਰਹੇ ਹਨ । ਛੋਟੀ ਜਿਹੀ ਉਮਰ ਦੇ ਇਹਨਾਂ ਗਾਇਕਾਂ ਦੀ ਅਵਾਜ਼ ਜੋ ਵੀ ਸੁਣਦਾ ਹੈ ਉਹ ਇਸ ਅਵਾਜ਼ ਦਾ ਦੀਵਾਨਾ ਹੋ ਜਾਂਦਾ ਹੈ । https://www.youtube.com/watch?v=gN-JKuoymiU ਅਕਾਸ਼ ਤੇ ਪੂਨਮ ਦੀ ਜੋੜੀ ਨੇ ਕਈ ਗਾਣੇ ਸੋਸ਼ਲ ਮੀਡੀਆ ਤੇ ਹੁਣ ਤੱਕ ਰਿਲੀਜ਼ ਕੀਤੇ ਹਨ । ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗਾਣੇ ਹਿੰਦੀ ਫ਼ਿਲਮਾਂ ਦੇ ਹਨ ਤੇ ਕੁਝ ਗਾਣੇ ਉਹਨਾਂ ਦੇ ਆਪਣੇ ਹਨ । ਅਕਾਸ਼ ਕੰਡਿਆਰਾ ਦੇ ਆਪਣੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਸ਼ਹਿਰ ਨਾਂ ਹੇਠ ਉਸ ਦਾ ਗਾਣਾ ਰਿਲੀਜ਼ ਹੋਇਆ ਹੈ । https://www.youtube.com/watch?v=vSWBrTxoZZg ਇਸੇ ਤਰ੍ਹਾਂ ਪੂਨਮ ਦੇ ਵੀ ਇੱਕ ਦੋ ਹੀ ਗਾਣੇ ਆਏ ਹਨ । ਖਬਰਾਂ ਮੁਤਾਬਿਕ ਇਹ ਗਾਇਕ ਜੋੜੀ ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਰਾਜਪੂਤਾ ਦੀ ਰਹਿਣ ਵਾਲੀ ਹੈ । ਪੂਨਮ ਤੇ ਅਕਾਸ਼ ਰਿਸ਼ਤੇ ਵਿੱਚ ਭੈਣ ਭਰਾ ਹਨ । ਅਕਾਸ਼ ਹੋਟਲ ਮੈਨੇਜਮੈਂਟ ਵਿੱਚ ਬੀਐੱਸਈ ਕਰ ਰਿਹਾ ਹੈ ਜਦੋਂ ਕਿ ਪੂਨਮ ਬੀਏ ਦੀ ਪੜ੍ਹਾਈ ਕਰ ਰਹੀ ਹੈ । https://www.youtube.com/watch?v=6JgPq0C8jFM ਗਾਇਕੀ ਇਹਨਾਂ ਦੇ ਖੂਨ ਵਿੱਚ ਹੈ ਕਿਉਂਕਿ ਪੂਨਮ ਤੇ ਅਕਾਸ਼ ਦੇ ਪਿਤਾ ਸ਼ਮਸ਼ੇਰ ਸਿੰਘ ਵੀ ਸਟੇਜ਼ ਕਲਾਕਾਰ ਹਨ । ਇਸੇ ਲਈ ਛੋਟੇ ਗਾਇਕਾਂ ਦੀ ਇਹ ਜੋੜੀ ਗਾਇਕੀ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈ ।

0 Comments
0

You may also like