ਦਿਲਪ੍ਰੀਤ ਢਿੱਲੋਂ ਤੋਂ ਬਾਅਦ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਰੱਖਿਆ ਆਪਣਾ ਪੱਖ, ਵੀਡੀਓ ਵਾਇਰਲ

Written by  Shaminder   |  June 03rd 2020 04:43 PM  |  Updated: June 03rd 2020 04:43 PM

ਦਿਲਪ੍ਰੀਤ ਢਿੱਲੋਂ ਤੋਂ ਬਾਅਦ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਰੱਖਿਆ ਆਪਣਾ ਪੱਖ, ਵੀਡੀਓ ਵਾਇਰਲ

ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਵਿਆਹ ਟੁੱਟਣ ਦੀਆਂ ਖ਼ਬਰਾਂ ਮੀਡੀਆ ‘ਚ ਆਉਣ ਤੋਂ ਬਾਅਦ ਹੁਣ ਇਹ ਜੋੜੀ ਸੋਸ਼ਲ ਮੀਡੀਆ ‘ਤੇ ਆਪੋ ਆਪਣਾ ਪੱਖ ਰਹੀ ਹੈ । ਬੀਤੇ ਦਿਨ ਦਿਲਪ੍ਰੀਤ ਢਿੱਲੋਂ ਨੇ ਆਪਣਾ ਪੱਖ ਰੱਖਿਆ ਸੀ ਅਤੇ ਖੁਦ ‘ਤੇ ਲੱਗੇ ਇਲਜ਼ਾਮਾਂ ਤੋਂ ਕਿਨਾਰਾ ਕਰਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਸੀ । ਪਰ ਹੁਣ ਅੰਬਰ ਧਾਲੀਵਾਲ ਨੇ ਵੀ ਲਾਈਵ ਹੋ ਕੇ ਆਪਣੇ ਵਿਚਾਰ ਇਸ ਮਾਮਲੇ ‘ਤੇ ਰੱਖੇ ਹਨ ।

https://www.facebook.com/PtcPunjabiCanada/videos/682170065684784/

ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਵਿਆਹ ਟੁੱਟਣ ਦੀਆਂ ਖ਼ਬਰਾਂ ਮੀਡੀਆ ‘ਚ ਆਉਣ ਤੋਂ ਬਾਅਦ ਹੁਣ ਇਹ ਜੋੜੀ ਸੋਸ਼ਲ ਮੀਡੀਆ ‘ਤੇ ਆਪੋ ਆਪਣਾ ਪੱਖ ਰਹੀ ਹੈ । ਬੀਤੇ ਦਿਨ ਦਿਲਪ੍ਰੀਤ ਢਿੱਲੋਂ ਨੇ ਆਪਣਾ ਪੱਖ ਰੱਖਿਆ ਸੀ ਅਤੇ ਖੁਦ ‘ਤੇ ਲੱਗੇ ਇਲਜ਼ਾਮਾਂ ਤੋਂ ਕਿਨਾਰਾ ਕਰਦੇ ਹੋਏ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ ਸੀ । ਪਰ ਹੁਣ ਅੰਬਰ ਧਾਲੀਵਾਲ ਨੇ ਵੀ ਲਾਈਵ ਹੋ ਕੇ ਆਪਣੇ ਵਿਚਾਰ ਇਸ ਮਾਮਲੇ ‘ਤੇ ਰੱਖੇ ਹਨ ।

ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣੇ ਅਤੇ ਆਪਣੀ ਪਤਨੀ ਦਰਮਿਆਨ ਚੱਲ ਰਹੇ ਵਿਵਾਦ ‘ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਸੀ ।ਉਨ੍ਹਾਂ ਨੇ ਦੱਸਿਆ ਸੀ ਕਿ ਕੋਈ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਦੋ ਵਿਆਹ ਕਰਵਾਏ ਹਨ, ਕੋਈ ਕਹਿੰਦਾ ਹੈ ਕਿ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਹੈ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਖਿਲਾਫ ਚੱਲ ਰਹੀਆਂ ਖ਼ਬਰਾਂ ‘ਤੇ ਵੀ ਆਪਣਾ ਪ੍ਰਤੀਕਰਮ ਰੱਖਿਆ ।

https://www.instagram.com/p/CA8X2nhHWv1/

ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਿਛਲੇ ਕਈ ਦਿਨਾਂ ਤੋਂ ਅੰਬਰ ਢਿੱਲੋਂ ਦੇ ਨਾਲ ਉਨ੍ਹਾਂ ਦੇ ਵਿਆਹ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ ।

https://www.instagram.com/p/B8qL_qUhcEi/

ਖਬਰਾਂ ਮੁਤਾਬਕ, ਦਿਲਪ੍ਰੀਤ ਢਿੱਲੋਂ ਨੇ ਹਾਲ ਹੀ ‘ਚ ਇੱਕ ਸਟੋਰੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ ਜਿੱਥੇ ਉਸ ਨੇ ਦੱਸਿਆ ਕਿ ਹਰ ਰਿਸ਼ਤੇ ਦੀਆਂ ਆਪਣੀਆਂ ਸਮੱਸਿਆਵਾਂ ਤੇ ਗਲਤ-ਫਹਿਮੀਆਂ ਹੁੰਦੀਆਂ ਹਨ। ਦਿਲਪ੍ਰੀਤ ਨੇ ਇਹ ਵੀ ਲਿਖਿਆ ਕਿ “ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਨਿੱਜੀ ਮਾਮਲੇ ਵਿੱਚ ਰਹਿਣ ਦਿੱਤਾ ਜਾਵੇ।”


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network