ਤਸਵੀਰਾਂ ’ਤੇ ਗਲਤ ਕਮੈਂਟ ਕਰਨ ਵਾਲਿਆਂ ਨੂੰ ਅੰਬਰ ਧਾਲੀਵਾਲ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

written by Rupinder Kaler | July 14, 2021

ਅੰਬਰ ਧਾਲੀਵਾਲ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਤੇ ਲਗਾਤਾਰ ਲੋਕ ਕਮੈਂਟ ਕਰਕੇ ਆਪਣੇ ਪ੍ਰਤੀਕਰਮ ਦੇ ਰਹੇ ਹਨ । ਕੁਝ ਲੋਕਾਂ ਵੱਲੋਂ ਇਹਨਾਂ ਤਸਵੀਰਾਂ ਤੇ ਗਲਤ ਕਮੈਂਟ ਵੀ ਕੀਤੇ ਗਏ ਹਨ । ਜਿਨ੍ਹਾਂ ਦਾ ਜਵਾਬ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ’ਤੇ ਦਿੱਤਾ । ਇਸ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਅੰਬਰ ਨੇ ਲਿਖਿਆ, ‘ਕੋਈ ਸੂਟ ਪਾ ਕੇ ਵਾਲ ਬੰਨ੍ਹ ਕੇ ਦਿਲ ਦਾ ਸਾਫ ਬੰਦਾ ਨਹੀਂ ਬਣ ਜਾਂਦਾ, ਕੋਈ ਡਰੈੱਸ ਪਾ ਕੇ ਮਾੜਾ ਬੰਦਾ ਨਹੀਂ ਬਣ ਜਾਂਦਾ।

Aamber , Pic Courtesy: Instagram

ਹੋਰ ਪੜ੍ਹੋ :

ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਝੀਲ ਵਿੱਚੋਂ ਹੋਈ ਬਰਾਮਦ

Aamber Pic Courtesy: Instagram

ਜਿਹੜੇ ਮੁੰਡੇ ਇੰਨਾ ਗਲਤ ਬੋਲਦੇ ਹਨ ਤੁਹਾਡੇ ਘਰ ਮਾਵਾਂ-ਭੈਣਾਂ ਨਹੀਂ ਹੋਣੀਆਂ, ਜੋ ਤੁਸੀਂ ਬੇਗਾਨੀਆਂ ਧੀਆਂ ਨੂੰ ਇੰਨੀ ਛੇਤੀ ਬੋਲਣ ਲੱਗ ਜਾਂਦੇ ਹੋ। ਸਾਡੇ ਮਾਪੇ ਹੋਰ ਜ਼ਮਾਨੇ ’ਚ ਜੰਮੇ-ਪਲੇ ਹਨ, ਵੱਖਰਾ ਮਾਹੌਲ ਸੀ। ਜ਼ਮਾਨੇ ਨਾਲ ਖ਼ੁਦ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਤੁਸੀਂ ਆਪ ਮੁੰਡੇ ਬੀਚ ’ਤੇ ਜਾ ਕੇ ਗੋਰੀਆਂ ਨੂੰ ਦੇਖਦੇ ਹੋ ਸਾਰਾ ਦਿਨ ਬੈਠ ਕੇ। ਆਪ ਤੁਸੀਂ ਸਾਰੇ ਕੁੜੀਆਂ ਵੀ ਮੁੰਡੇ ਵੀ ਇਸ ਤਰ੍ਹਾਂ ਦੇ ਸੈਲੇਬ੍ਰਿਟੀਜ਼ ਨੂੰ ਫਾਲੋ ਕਰਦੇ ਹੋ, ਜਿਵੇਂ ਕਿਮ ਕਾਰਦੀਅਸ਼ ਤੇ ਕਾਇਲੀ ਜੈਨਰ ਤੇ ਉਨ੍ਹਾਂ ਨੂੰ ਸੁਪੋਰਟ ਕਰਦੇ ਹੋ।

Aamber Pic Courtesy: Instagram

ਇਥੋਂ ਤਕ ਕਿ ਉਨ੍ਹਾਂ ਦੀਆਂ ਤਸਵੀਰਾਂ ’ਤੇ ਕਮੈਂਟ ਵੀ ਕਰਦੇ ਹੋ। ਮੁੰਡਿਓ ਤੁਸੀਂ ਸਾਰੇ ਆਪ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਫਾਲੋਅ ਕਰਦੇ ਹੋ, ਦੇਖਦੇ ਹੋ ਪਰ ਦੁੱਖ ਲੱਗਦਾ ਜਦੋਂ ਕੋਈ ਪੰਜਾਬੀ ਕੁੜੀ ਬਿਕਨੀ ਪਾ ਲਵੇ। ਹੋਰ ਨਹੀਂ ਸੂਟ ਪਾ ਕੇ ਜਾਈਏ ਅਸੀਂ ਸਮੁੰਦਰ ਦੇ ਵਿਚ? ਇਹ ਇਕੋ ਗੱਲ ਹੀ ਹੁੰਦੀ ਹੈ। ਮੈਂ ਵੀ ਇਨਸਾਨ ਹੀ ਹਾਂ। ਮੈਂ ਛੁੱਟੀਆਂ ’ਤੇ ਹਾਂ ਆਪਣੀ ਜ਼ਿੰਦਗੀ ਜੀਅ ਰਹੀ ਹਾਂ । ਜੇ ਮੈਂ ਪਾਣੀ ’ਚ ਜਾਣਾ ਹੈ ਤਾਂ ਮੈਨੂੰ ਬਿਕਨੀ ਹੀ ਪਹਿਨਣੀ ਪਵੇਗੀ। ਇਸ ਨਾਲ ਮੈਂ ਕੋਈ ਮਾੜੀ ਸ਼ਖਸੀਅਤ ਨਹੀਂ ਬਣ ਜਾਣਾ।’

0 Comments
0

You may also like