ਅੰਬਰ ਧਾਲੀਵਾਲ ਬਣਨ ਵਾਲੀ ਹੈ ਮਾਸੀ, ਭੈਣ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | October 20, 2022 05:55pm

Aamber Dhaliwal News: ਅੰਬਰ ਧਾਲੀਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ ਤੇ ਆਪਣੀਆਂ ਮਜ਼ੇਦਾਰ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਆਉਣ ਵਾਲੀ  ਖੁਸ਼ੀ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਜੀ ਹਾਂ ਉਹ ਜਲਦ ਹੀ ਮਾਸੀ ਬਣਨ ਵਾਲੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੂੰ ਖੁਸ਼ ਕਰਨ ਲਈ ਵਿੱਕੀ ਕੌਸ਼ਲ ਬਣੇ ਫੋਟੋਗ੍ਰਾਫਰ, ਪ੍ਰਸ਼ੰਸਕ ਕਰ ਰਹੇ ਨੇ ਇਸ ਜੋੜੇ ਦੀ ਤਾਰੀਫ, ਦੇਖੋ ਵੀਡੀਓ

inside image of aamber dhaliwal image source: Instagram

ਮਾਡਲ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਭੈਣ ਦੇ ਬੇਬੀ ਸ਼ਾਵਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘babies, babies & more babies...ਇੰਤਜ਼ਾਰ ਨਹੀਂ ਹੋ ਰਿਹਾ ਹੈ ਜਦੋਂ ਮੇਰੀ ਭੈਣ ਦੀ ਬੇਟੀ ਮੈਨੂੰ ਮਾਸੀ ਆਖੇਗੀ’। ਇਸ ਪੋਸਟ ਉੱਤੇ ਫੈਨਜ਼ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

inside image of model aamber image source: Instagram

ਦੱਸ ਦਈਏ ਕਿ ਅੰਬਰ ਧਾਲੀਵਾਲ ਨੇ ਦਿਲਪ੍ਰੀਤ ਢਿੱਲੋਂ ਦੇ ਨਾਲ ਵਿਆਹ ਕਰਵਾਇਆ ਸੀ, ਪਰ ਕੁਝ ਸਮਾਂ ਪਹਿਲਾਂ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਖੂਬ ਬਵਾਲ ਹੋਇਆ ਸੀ ।

inside image of aamber dhaliwal pics image source: Instagram

ਜਿਸ ਤੋਂ ਬਾਅਦ ਦੋਵਾਂ ਨੇ ਆਪੋ ਆਪਣੇ ਪੱਖ ‘ਚ ਸਫਾਈ ਵੀ ਦਿੱਤੀ ਸੀ। ਫ਼ਿਲਹਾਲ ਇਹ ਜੋੜੀ ਇੱਕ ਦੂਜੇ ਤੋਂ ਵੱਖ ਹੋ ਚੁੱਕੀ ਹੈ। ਦੋਵੇਂ ਆਪੋ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਗਏ ਹਨ। ਅੰਬਰ ਧਾਲੀਵਾਲ ਨੇ ਆਪਣੀ ਨਰਸਿੰਗ ਦੀ ਪੜ੍ਹਾਈ ਪੂਰੀ ਕੀਤਾ ਹੈ ਤੇ ਹੁਣ ਉਹ ਪੇਸ਼ੇ ਤੋਂ ਇੱਕ ਨਰਸ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਵੀ ਕਰ ਚੁੱਕੀ ਹੈ।

ਇੱਥੇ ਕਲਿੱਕ ਕਰਕੇ ਦੇਖੋ ਪੋਸਟ- Link

You may also like