Advertisment

ਅੰਬਰ ਧਾਲੀਵਾਲ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਇਸ ਗੀਤ ‘ਚ ਆਵੇਗੀ ਨਜ਼ਰ

author-image
By Shaminder
New Update
ਅੰਬਰ ਧਾਲੀਵਾਲ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਇਸ ਗੀਤ ‘ਚ ਆਵੇਗੀ ਨਜ਼ਰ
Advertisment
ਅੰਬਰ ਧਾਲੀਵਾਲ ਵੀ ਹੁਣ ਗੀਤ ‘ਚ ਨਜ਼ਰ ਆਏਗੀ । ‘ਡਿਸੈਪਸ਼ਨ’ ਟਾਈਟਲ ਹੇਠ ਆਉਣ ਵਾਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ
Advertisment
ਅੰਬਰ ਧਾਲੀਵਾਲ ਫੀਚਰਿੰਗ ‘ਚ ਨਜ਼ਰ ਆ ਰਹੀ ਹੈ । ਅੰਬਰ ਧਾਲੀਵਾਲ ਨੇ ਇਸ ਗੀਤ ਦੀ ਟੀਮ ਦੇ ਮੈਂਬਰਾਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਲਦ ਹੀ ਇਹ ਪੂਰਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦੀ ਫੀਚਰਿੰਗ ‘ਚ ਅੰਬਰ ਨਜ਼ਰ ਆਉਣ ਵਾਲੀ ਹੈ । Aamber, Image From Instagram ਹੋਰ ਪੜ੍ਹੋ : ਟੋਕੀਓ ਓਲਪਿੰਕ ‘ਚ ਮੀਰਾਬਾਈ ਚਾਨੁ ਨੇ ਜਿੱਤਿਆ ਸਿਲਵਰ ਮੈਡਲ 
Advertisment
Aamber Dhaliwal Image From Instagram ਇਸ ਗੀਤ ਨੂੰ ਗੁੰਮਨਾਮ ਅਤੇ ਗਾਇਕਾ ਗੁਰਲੇਜ ਅਖਤਰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ । ਮਿਊਜ਼ਿਕ ਬਲੈਕ ਡਿਮੋਨਸ ਦਾ ਹੋਵੇਗਾ । ਇਸ ਗੀਤ ਦੇ ਨਾਲ ਹੀ ਅੰਬਰ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਬਰ ਦਿਲਪ੍ਰੀਤ ਢਿੱਲੋਂ ਦੇ ਨਾਲ ਆਪਣੇ ਵਿਵਾਦ ਨੂੰ ਲੈ ਕੇ ਚਰਚਾ ‘ਚ ਆਈ ਸੀ । ਦੋਹਾਂ ਨੇ ਇੱਕ ਦੂਜੇ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ । Aamber Image From Instagram ਬੀਤੇ ਦਿਨੀਂ ਅੰਬਰ ਉਸ ਵੇਲੇ ਮੁੜ ਤੋਂ ਚਰਚਾ ‘ਚ ਆਈ ਸੀ ।ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਿਕਨੀ ‘ਚ ਕੁਝ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਸਨ । ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਦਾ ਅੰਬਰ ਨੇ ਮੂੰਹ ਤੋੜ ਜਵਾਬ ਵੀ ਦਿੱਤਾ ਸੀ ।
 
View this post on Instagram
 

A post shared by Aamber Dhaliwal (@aamberdhaliwall)

#deception #gurlej-akhtar #model #aamber-dhaliwal #gumnaam
Advertisment

Stay updated with the latest news headlines.

Follow us:
Advertisment
Advertisment
Latest Stories
Advertisment