Advertisment

ਗੁਜਰਾਤ ‘ਚ ਸ਼ੇਰ ਵੇਖਣ ਗਏ ਆਮਿਰ ਖ਼ਾਨ ਬੁਰੇ ਫਸੇ, ਕਾਰਵਾਈ ਦੀ ਮੰਗ

author-image
By Shaminder
New Update
ਗੁਜਰਾਤ ‘ਚ ਸ਼ੇਰ ਵੇਖਣ ਗਏ ਆਮਿਰ ਖ਼ਾਨ ਬੁਰੇ ਫਸੇ, ਕਾਰਵਾਈ ਦੀ ਮੰਗ
Advertisment
ਬਾਲੀਵੁੱਡ ਅਭਿਨੇਤਾ
Advertisment
ਆਮਿਰ ਖ਼ਾਨ ਗੁਜਰਾਤ ਵਿਚ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਗਏ ਹੋਏ ਹਨ। ਪਰ ਇਸ ਦੌਰਾਨ ਉਹ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਜੰਗਲੀ ਜੀਵਣ ਕਾਰਕੁਨਾਂ ਨੇ ਆਮਿਰ ਖਿਲਾਫ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਆਮਿਰ ਖ਼ਾਨ 'ਤੇ ਗਿਰ ਦੇ ਜੰਗਲਾਂ ਵਿੱਚ ਸੀਮਤ ਥਾਂਵਾਂ 'ਤੇ ਘੁੰਮਣ ਦਾ ਦੋਸ਼ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਇਨ੍ਹਾਂ ਥਾਂਵਾਂ 'ਚ ਸ਼ੇਰ ਨੂੰ ਦੇਖਣ ਗਏ ਸੀ। aamir junaid ਜਾਣਕਾਰੀ ਮੁਤਾਬਕ ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਦੇ ਵਾਈਲਡ ਲਾਈਫ ਵਾਰਡ ਦੇ ਮੈਂਬਰ ਭਾਨੂ ਓਡੇਰਾ ਨੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਿਕਰਮਨਾਥ ਨੂੰ ਪੱਤਰ ਲਿਖ ਕੇ ਆਮਿਰ ਖ਼ਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Advertisment
ਹੋਰ ਪੜ੍ਹੋ :  ਬਾਲੀਵੁੱਡ ਲਈ ਬੁਰਾ ਰਿਹਾ ਸਾਲ 2020, ਇਨ੍ਹਾਂ ਸਿਤਾਰਿਆਂ ਨੇ ਸੰਸਾਰ ਨੂੰ ਕਿਹਾ ਅਲਵਿਦਾ aamir khan ਭਾਨੂ ਓਡੇਰਾ ਨੇ ਦੱਸਿਆ ਕਿ 'ਗਿਰ ਵਿਚ ਸ਼ੇਰ ਲਈ ਟ੍ਰੈਕਰ ਰੱਖੇ ਜਾਂਦੇ ਹਨ, ਕਈ ਵਾਰ ਅਜਿਹਾ ਹੁੰਦਾ ਹੈ ਕਿ ਸੈਲਾਨੀ ਇਕੋ ਰਸਤੇ 'ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਵੀ ਸ਼ੇਰ ਵੇਖਣ ਨੂੰ ਨਹੀਂ ਮਿਲਦਾ। ਜਦੋਂਕਿ 13 ਸ਼ੇਰ ਆਮਿਰ ਖ਼ਾਨ ਦੇ ਟ੍ਰੈਕਰ 'ਤੇ ਤੁਰਦੇ ਵੇਖੇ ਗਏ, ਉਹ ਵੀ ਸਵੇਰੇ ਅਜਿਹਾ ਕਦੇ ਨਹੀਂ ਹੁੰਦਾ। aamir with rana ਇਸ ਦੇ ਬਾਰੇ ਭਾਨੂ ਓਡੇਰਾ ਨੇ ਪੱਤਰ ਵਿੱਚ ਕਿਹਾ ਕਿ ਆਮਿਰ ਖ਼ਾਨ ਦੇ ਰਸਤੇ 'ਤੇ 13ਸ਼ੇਰ ਅਤੇ ਸ਼ੇਰਣੀਆਂ ਨੂੰ ਰੋਕਣ ਲਈ ਰੇਡੀਓ ਕਾਲਰਾਂ ਰਾਹੀਂ ਬੰਧਕ ਬਣਾਇਆ ਗਿਆ ਸੀ।
 
View this post on Instagram
 

A post shared by THE FILMOGRAPHY (@the.filmography)

Advertisment

Stay updated with the latest news headlines.

Follow us:
Advertisment
Advertisment
Latest Stories
Advertisment