ਅਨੁਪਮ ਸ਼ਿਆਮ ਨਾਲ ਆਮਿਰ ਖ਼ਾਨ ਨੇ ਕੀਤਾ ਸੀ ਵਾਅਦਾ, ਜ਼ਰੂਰਤ ਪੈਣ ‘ਤੇ ਮੁਕਰਿਆ ਅਦਾਕਾਰ

written by Shaminder | August 11, 2021

ਟੀਵੀ ਅਦਾਕਾਰ ਅਨੁਪਮ ਸ਼ਿਆਮ (Anupam Shyam) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਭਰਾ ਨੇ ਇੱਕ ਇੰਟਰਵਿਊ ‘ਚ ਕਈ ਖੁਲਾਸੇ ਕੀਤੇ ਹਨ । ਅਦਾਕਾਰ ਦੇ ਭਰਾ ਅਨੁਰਾਗ ਸ਼ਿਆਮ ਨੇ ਦੱਸਿਆ ਹੈ ਕਿ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ (Aamir Khan) ਨੇ ਪ੍ਰਤਾਪਗੜ ‘ਚ ਡਾਇਲਾਸਿਸ ਸੈਂਟਰ ਲਗਵਾਉਣ ਦੀ ਗੱਲ ਕਹੀ ਸੀ । ਹਾਲਾਂਕਿ ਬਾਅਦ ‘ਚ ਆਮਿਰ ਨੇ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਸੀ ।

Anupam pp-min Image From Instagram

ਹੋਰ ਪੜ੍ਹੋ : ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਕਸਰਤ ਕਰਕੇ ਬਣਾਏ ਦੋ ਵਿਸ਼ਵ ਰਿਕਾਰਡ

ਅਨੁਰਾਗ ਦੇ ਭਰਾ ਦੇ ਮੁਤਾਬਕ ਉਨ੍ਹਾਂ ਦਾ ਭਰਾ ਆਪਣੇ ਸ਼ੋਅ ਦੇ ਰੱਦ ਹੋਣ ਦੀਆਂ ਅਫਵਾਹਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ । ਬਿਮਾਰ ਹੋਣ ਕਾਰਨ ਅਨੁਪਮ ਆਪਣੀ ਮਾਂ ਨੂੰ ਵੀ ਨਹੀਂ ਸੀ ਮਿਲ ਸਕੇ ।ਕਿਉਂਕਿ ੳੇੁਸ ਸਮੇਂ ਪ੍ਰਤਾਪਗੜ੍ਹ ‘ਚ ਡਾਇਲਾਸਿਸ ਦੀ ਸਹੂਲਤ ਨਹੀਂ ਸੀ, ਪਰ ਅਦਾਕਾਰ ਨੂੰ ਰੋਜ਼ ਡਾਇਲਾਸਿਸ ਕਰਵਾਉਣਾ ਪੈਂਦਾ ਸੀ ।ਅਦਾਕਾਰ ਦੇ ਭਰਾ ਨੇ ਦੱਸਿਆ ਕਿ ਇਸ ਲਈ ਉਹ ਅਦਾਕਾਰ ਆਮਿਰ ਖ਼ਾਨ ਦੇ ਕੋਲ ਮਦਦ ਲਈ ਗਏ ਸਨ ।

Anupam shyam ,,,-min Image From Instagram

ਉਸ ਸਮੇਂ ਆਮਿਰ ਖਾਨ ਨੇ ਕੇਂਦਰ ਸਥਾਪਿਤ ਕਰਨ ਦਾ ਵਾਅਦਾ ਵੀ ਕੀਤਾ, ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਅਨੁਪਮ ਦੀ ਕਾਲ ਚੁੱਕਣੀ ਬੰਦ ਕਰ ਦਿੱਤੀ ਸੀ’।ਦੱਸ ਦਈਏ ਕਿ ਬੀਤੇ ਦਿਨੀਂ ਅਨੁਪਮ ਸ਼ਿਆਮ ਦਾ ਦਿਹਾਂਤ ਹੋ ਗਿਆ ਸੀ ,ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ । ਇਸ ਦੇ ਨਾਲ ਹੀ ਆਰਥਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰ ਰਹੇ ਸਨ ।

 

0 Comments
0

You may also like