ਆਮਿਰ ਖ਼ਾਨ ਬਨਾਉਣਗੇ ਹਰੀ ਸਿੰਘ ਨਲਵਾ 'ਤੇ ਫ਼ਿਲਮ,ਪੜ੍ਹ ਰਹੇ ਨੇ ਸਿੱਖ ਇਤਿਹਾਸ

written by Shaminder | January 28, 2020

ਲਾਲ ਸਿੰਘ ਚੱਡਾ ਦੀ ਸ਼ੂਟਿੰਗ 'ਚ ਜਿੱਥੇ ਆਮਿਰ ਖ਼ਾਨ ਰੁੱਝੇ ਹੋਏ ਨੇ । ਉੱਥੇ ਹੀ ਉਹ ਹੁਣ ਸਿੱਖ ਕੌਮ ਦੇ ਮਹਾਨ ਸਿੰਘ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ 'ਤੇ ਵੀ ਫ਼ਿਲਮ ਬਨਾਉਣਗੇ।ਇਸ ਦੇ ਬਾਰੇ ਪਹਿਲਾਂ ਉਹ ਸਿੱਖ ਇਤਿਹਾਸ ਨੂੰ ਪੜ੍ਹਨਗੇ ।ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਹਰੀ ਸਿੰਘ ਨਲਵਾ ਦੇ ਜੀਵਨ ਨਾਲ ਸਬੰਧਤ ਕਈ ਕਿਤਾਬਾਂ ਵੀ ਆਮਿਰ ਖ਼ਾਨ ਨੂੰ ਸੌਂਪੀਆਂ ਹਨ ।

ਹੋਰ ਵੇਖੋ:ਹਰੀ ਸਿੰਘ ਨਲੂਆ ਨੂੰ ਕਿਸ ਨੇ ਦਿੱਤਾ ਸੀ ਨਲੂਆ ਨਾਂਅ ਜਾਣੋ ਪੂਰੀ ਕਹਾਣੀ

Aamir Khan Aamir Khan

ਰੂਪ ਸਿੰਘ ਨੇ ਦੱਸਿਆ ਕਿ ਆਮਿਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਪੜ੍ਹਣਗੇ "ਮੈਂ ਉਸ ਨੂੰ ਦੋ ਅੰਗਰੇਜ਼ੀ ਕਿਤਾਬਾਂ ਦਿੱਤੀਆਂ ਜਿਨ੍ਹਾਂ ਦਾ ਨਾਂ ਹੈ 'ਹਰੀ ਸਿੰਘ ਨਲਵਾ' ਤੇ 'ਚੈਂਪੀਅਨ ਆਫ਼ ਦ ਖਾਲਸਾ ਜੀ' ਜੋ ਅਵਤਾਰ ਸਿੰਘ ਤੇ ਵਨੀਤ ਨਲਵਾ ਵੱਲੋਂ ਲਿਖੀਆਂ ਗਈਆਂ ਹਨ"।

https://www.instagram.com/p/B4_nGQ3h3k-/

ਡਾਕਟਰ ਰੂਪ ਸਿੰਘ ਨੇ ਆਪਣੀ ਮੁੰਬਈ ਫੇਰੀ ਦੌਰਾਨ ਆਮਿਰ ਖ਼ਾਨ ਦੇ ਨਾਲ ਮੁਲਾਕਾਤ ਕੀਤੀ ਸੀ।ਦੱਸ ਦਈਏ ਕਿ ਹਰੀ ਸਿੰਘ ਨਲਵਾ ਅਜਿਹੇ ਯੋਧੇ ਸਨ ਜਿਨ੍ਹਾਂ ਨੇ ਅਫ਼ਗਾਨਿਸਤਾਨ ਨੂੰ ਜਿੱਤ ਲਿਆ ਸੀ।

0 Comments
0

You may also like