ਜੈਸਲਮੇਰ 'ਚ ਚੱਲ ਰਹੀ 'ਲਾਲ ਸਿੰਘ ਚੱਡਾ' ਫ਼ਿਲਮ ਦੀ ਸ਼ੂਟਿੰਗ,ਵਾਇਰਲ ਹੋ ਰਹੀਆਂ ਤਸਵੀਰਾਂ

written by Shaminder | December 09, 2019

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਏਨੀਂ ਦਿਨੀਂ ਜੈਸਲਮੇਰ 'ਚ ਆਪਣੀ ਫ਼ਿਲਮ 'ਲਾਲ ਸਿੰਘ ਚੱਡਾ' ਦੂ ਸ਼ੂਟਿੰਗ 'ਚ ਰੁੱਝੇ ਹੋਏ ਹਨ । ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ 'ਚ ਆਮਿਰ ਖ਼ਾਨ  ਲੰਬੀ ਦਾਹੜੀ ਅਤੇ ਲੰਬੇ ਵਾਲਾਂ 'ਚ ਨਜ਼ਰ ਆ ਰਹੇ ਨੇ । ਮਿਸਟਰ ਪ੍ਰਫੈਕਟਨਿਸ਼ਟ ਅਕਸਰ ਆਪਣੀ ਨਵੇਂ-ਨਵੇਂ ਤਜ਼ਰਬਿਆਂ ਕਰਕੇ ਜਾਣੇ ਜਾਂਦੇ ਨੇ ਅਤੇ ਅਕਸਰ ਉਹ ਆਪਣੀਆਂ ਫ਼ਿਲਮਾਂ 'ਚ ਵੱਖਰੇ ਅੰਦਾਜ਼ ਅਤੇ ਲੁੱਕ 'ਚ ਨਜ਼ਰ ਆਉਂਦੇ ਹਨ । ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਹੁੰਦੀਆਂ ਹਨ ।

ਹੋਰ ਵੇਖੋ:ਆਮਿਰ ਖ਼ਾਨ ਨੇ ਸ਼ੇਅਰ ਕੀਤੀ ਆਪਣੀ ਸਰਦਾਰੀ ਵਾਲੀ ਲੁੱਕ, ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ

https://www.instagram.com/p/B4_nGQ3h3k-/

ਭਾਵੇਂ ਉਹ ਗਜ਼ਨੀ ਦਾ ਕਿਰਦਾਰ ਹੋਵੇ ਜਾਂ ਫਿਰ ਕਾਲਜ ਜਾਣੇ ਵਾਲੇ ਇੱਕ ਨੌਜਵਾਨ ਮੁੰਡੇ ਦਾ ਕਿਰਦਾਰ ਨਿਭਾਉਣਾ ਹੋਵੇ ਹਰ ਰੋਲ 'ਚ ਉਹ ਫ਼ਿੱਟ ਨਜ਼ਰ ਆਉਂਦੇ ਨੇ ਅਤੇ ਇਸ ਕਿਰਦਾਰ ਨੂੰ ਜੀਵੰਤ ਕਰਨ ਲਈ ਉਨ੍ਹਾਂ ਦੀ ਡੈਡੀਕੇਸ਼ਨ ਹੈ ।

https://www.instagram.com/p/B0tbslhBJcE/

ਜਿਸ ਕਾਰਨ ਉਨ੍ਹਾਂ ਦੀ ਹਰ ਫ਼ਿਲਮ ਹਿੱਟ ਹੁੰਦੀ ਹੈ ਥ੍ਰੀ ਇਡੀਅਟਸ 'ਚ ਉਨ੍ਹਾਂ ਨੇ ਇੱਕ ਨੌਜਵਾਨ ਮੁੰਡੇ ਦਾ ਕਿਰਦਾਰ ਨਿਭਾਇਆ ਸੀ,ਉੱਥੇ ਹੀ ਦੰਗਲ 'ਚ ਉਨ੍ਹਾਂ ਨੇ ਹਰਿਆਣਾ ਦੀਆਂ ਪਹਿਲਵਾਨ ਕੁੜੀਆਂ ਦੇ ਪਿਤਾ ਦਾ ਕਿਰਦਾਰ ਬਾਖੂਬੀ ਨਿਭਾਇਆ ਅਤੇ ਹੁਣ ਉਹ ਜਲਦ ਹੀ ਨਜ਼ਰ ਆਉਣ ਵਾਲੇ ਹਨ 'ਲਾਲ ਸਿੰਘ ਚੱਡਾ' ਫ਼ਿਲਮ 'ਚ ।

ammir khan new look 700x400 ammir khan new look 700x400

ਜਿਸ 'ਚ ਉਹ ਇੱਕ ਸਿੱਖ ਦੀ ਭੂਮਿਕਾ ਨਿਭਾਉੇਣ ਜਾ ਰਹੇ ਹਨ । ਇਸ ਦੀਆਂ ਕੁਝ ਤਸਵੀਰਾਂ ਪਿਛਲੇ ਦਿਨੀਂ ਵਾਇਰਲ ਹੋਈਆਂ ਸਨ । ਜਿੱਥੇ ਪੰਜਾਬ ਦੇ ਰੋਪੜ ਸ਼ਹਿਰ 'ਚ ਉਨ੍ਹਾਂ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਸੀ । ਹੁਣ ਮੁੜ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ ।

0 Comments
0

You may also like