ਆਰਐਸਐਸ ਨੇ ਆਮਿਰ ਖ਼ਾਨ ’ਤੇ ਸਾਧਿਆ ਨਿਸ਼ਾਨਾ , ਤੁਰਕੀ ਦੌਰੇ ਨੂੰ ਲੈ ਕੇ ਕਹੀ ਵੱਡੀ ਗੱਲ

Written by  Rupinder Kaler   |  August 25th 2020 12:55 PM  |  Updated: August 25th 2020 12:55 PM

ਆਰਐਸਐਸ ਨੇ ਆਮਿਰ ਖ਼ਾਨ ’ਤੇ ਸਾਧਿਆ ਨਿਸ਼ਾਨਾ , ਤੁਰਕੀ ਦੌਰੇ ਨੂੰ ਲੈ ਕੇ ਕਹੀ ਵੱਡੀ ਗੱਲ

ਆਮਿਰ ਖ਼ਾਨ ਦੇ ਤਾਜ਼ਾ ਤੁਰਕੀ ਦੌਰੇ ਕਰਕੇ ਆਰਐਸਐਸ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਹੈ। ਆਰਐਸਐਸ ਦੇ ਮੁੱਖ ਪੱਤਰ ਪੰਚਜਨੀਆ ਵਿੱਚ ਆਮਿਰ ਖ਼ਾਨ ਬਾਰੇ ਲੇਖ ਲਿਖਿਆ ਗਿਆ ਹੈ ਜਿਸ ਵਿੱਚ ਆਰਐਸਐਸ ਨੇ ਕਿਹਾ ਹੈ ਕਿ ਆਮਿਰ ਖ਼ਾਨ ਨੇ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੱਸ ਦਈਏ ਕਿ ਆਮਿਰ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਤੁਰਕੀ ਗਏ ਸੀ। ਪੰਚਜਨੀਆ ਵਿੱਚ ਲਿਖਿਆ ਹੈ, “ਆਮਿਰ ਖ਼ਾਨ ਤੁਰਕੀ ਜਾ ਕੇ ਭਾਰਤੀਆਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ।

https://twitter.com/aamir_khan/status/1196289071472996352

ਇੱਕ ਪਾਸੇ ਉਹ ਆਪਣੇ ਆਪ ਨੂੰ 'ਧਰਮ ਨਿਰਪੱਖ' ਕਹਿੰਦੇ ਹਨ, ਪਰ ਦੂਜੇ ਪਾਸੇ ਉਹੀ ਆਮਿਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਆਉਣ 'ਤੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੰਦਾ ਹੈ।“ਪੰਚਜਨੀਆ ਵਿੱਚ ਆਰਐਸਐਸ ਨੇ ਅੱਗੇ ਕਿਹਾ, "ਜੇ ਆਮਿਰ ਆਪਣੇ ਆਪ ਨੂੰ ਇੰਨਾ ਧਰਮ ਨਿਰਪੱਖ ਮੰਨਦਾ ਹੈ ਤਾਂ ਉਹ ਤੁਰਕੀ ਜਾ ਕੇ ਸ਼ੂਟਿੰਗ ਕਰਨ ਬਾਰੇ ਕਿਉਂ ਸੋਚ ਰਿਹਾ ਹੈ, ਜੋ ਦੇਸ਼ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ”।

https://twitter.com/EmineErdogan/status/1294684499075366913

ਦੱਸ ਦਈਏ ਕਿ ਕਿ ਭਾਰਤ-ਪਾਕਿਸਤਾਨ ਮਾਮਲਿਆਂ ਵਿੱਚ ਤੁਰਕੀ ਹਮੇਸ਼ਾ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਤਾਂ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੰਦਿਆਂ ਭਾਰਤ ਦਾ ਵਿਰੋਧ ਕੀਤਾ।

https://twitter.com/aamir_khan/status/1239212372465610757


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network