ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ‘ਤੇ ਵਾਪਸ ਪਰਤੇ

written by Rupinder Kaler | June 16, 2021

ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ‘ਤੇ ਵਾਪਸ ਪਰਤ ਆਏ ਹਨ। ਮੰਗਲਵਾਰ 15 ਜੂਨ ਨੂੰ ਫਿਲਮ ‘ਲਗਾਨ’ ਦੇ ਰਿਲੀਜ਼ ਹੋਏ ਨੂੰ 20 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਅਦਾਕਾਰ ਆਮਿਰ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇਕ ਵੀਡੀਓ ਸਾਂਝਾ ਕੀਤਾ, ਜਿਸ ਵਿਚ ਉਹ ਇਕ ਆਰਮੀ ਅਧਿਕਾਰੀ ਦੀ ਵਰਦੀ ਵਿਚ ਦਿਖਾਈ ਦਿੱਤੇ ਸੀ।

Aamir khan Pic Courtesy: Instagram
ਹੋਰ ਪੜ੍ਹੋ : ਅਕਸ਼ੇ ਕੁਮਾਰ ਦੇ ਵਿਆਹ ਤੋਂ 20 ਸਾਲ ਬਾਅਦ ਵਾਇਰਲ ਹੋਈਆਂ ਵਿਆਹ ਦੀਆਂ ਤਸਵੀਰਾਂ
Aamir khan Pic Courtesy: Instagram
ਆਮਿਰ ਖਾਨ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਦੇ ਅਧਿਕਾਰਤ ਖਾਤੇ ਰਾਹੀਂ ਹੀ ਸੋਸ਼ਲ ਮੀਡੀਆ ‘ਤੇ ਜੁੜੇ ਹੋਏ ਹਨ। ਇਸ ਅਕਾਊਂਟ ਤੋਂ ਆਮਿਰ ਦੀ ਇਕ ਵੀਡੀਓ ਪੋਸਟ ਕੀਤੀ ਗਈ, ਜਿਸ ਵਿਚ ਉਸਨੇ ਲਗਾਨ ਲਈ ਸਾਰਿਆਂ ਦਾ ਧੰਨਵਾਦ ਕੀਤਾ । ਦੱਸ ਦੇਈਏ ਕਿ ਅਦਵੈਤ ਚੰਦਨ ਲਾਲ ਸਿੰਘ ਚੱਡਾ ਨੂੰ ਡਾਇਰੈਕਟ ਕਰ ਰਹੇ ਹਨ।
aamir khan Pic Courtesy: Instagram
ਇਹ ਹਾਲੀਵੁੱਡ ਫਿਲਮ ਫੋਰੈਸਟ ਗੰਪ ਦਾ ਅਧਿਕਾਰਤ ਰੀਮੇਕ ਹੈ। ਇਸ ਵੀਡੀਓ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਇਹ ਫਿਲਮ ਕ੍ਰਿਸਮਸ 2021 ‘ਤੇ ਰਿਲੀਜ਼ ਹੋਵੇਗੀ। ਮਹੱਤਵਪੂਰਣ ਗੱਲ ਇਹ ਹੈ ਕਿ ਆਮਿਰ ਖਾਨ ਦੀ ਪ੍ਰੋਡਕਸ਼ਨ ਲਗਾਨ ਤੋਂ ਹੀ ਸ਼ੁਰੂ ਹੋਈ ਸੀ।

0 Comments
0

You may also like