ਆਮਿਰ ਖ਼ਾਨ ਆਪਣੇ ਬੇਟੇ ਆਜ਼ਾਦ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਯੂਜ਼ਰਸ ਕਹਿ ਰਹੇ ਨੇ ‘ਪਾਪਾ ਦੀ ਜ਼ੀਰੋਕਸ’

written by Lajwinder kaur | June 14, 2022

ਹਾਲ ਹੀ 'ਚ ਆਮਿਰ ਖ਼ਾਨ ਨੂੰ ਆਪਣੇ ਬੇਟੇ ਆਜ਼ਾਦ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਏ। ਆਮਿਰ ਖ਼ਾਨ ਦੀ ਆਪਣੇ ਬੇਟੇ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਦੇ ਨਾਲ ਖੂਬ ਵਾਇਰਲ ਹੋ ਰਹੇ ਹਨ। ਵੀਡੀਓ 'ਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਕਾਫੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਨ੍ਹਾਂ ਨੇ ਆਜ਼ਾਦ ਨੂੰ ਆਮਿਰ ਖਾਨ ਵਾਂਗ ਨਜ਼ਰ ਆਉਣ ਦੀ ਗੱਲ ਆਖ ਰਹੇ ਹਨ। ਪ੍ਰਸ਼ੰਸਕਾਂ ਨੇ ਦੋਵਾਂ ਦੇ ਲੁੱਕ 'ਚ ਕਈ ਸਮਾਨਤਾਵਾਂ ਦੇਖੀਆਂ ਹਨ, ਜਿਸ ਬਾਰੇ ਉਨ੍ਹਾਂ ਨੇ ਕਮੈਂਟ ਕੀਤਾ ਹੈ।

ਹੋਰ ਪੜ੍ਹੋ : ਸੱਚੇ ਪਿਆਰ ਦੀ ਦਰਦ ਭਰੀ ਦਾਸਤਾਨ ਨੂੰ ਬਿਆਨ ਕਰਦਾ ਫ਼ਿਲਮ LOVER ਦਾ ਟ੍ਰੇਲਰ, ਛੂਹ ਰਿਹਾ ਹੈ ਦਰਸ਼ਕਾਂ ਦੇ ਦਿਲਾਂ ਨੂੰ

inside image of aamir khan

ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਆਪਣੀ ਲਗਜ਼ਰੀ ਕਾਰ 'ਚ ਕਿਸੇ ਸ਼ੋਅਰੂਮ ਦੇ ਬਾਹਰ ਸਪਾਟ ਕੀਤਾ ਗਿਆ । ਜਿੱਥੇ ਦੋਹਾਂ ਨੇ ਇਕੱਠੇ ਤਸਵੀਰਾਂ ਖਿਚਵਾਈਆਂ। ਆਮਿਰ ਅਤੇ ਆਜ਼ਾਦ ਦੋਵਾਂ ਨੇ ਐਨਕਾਂ ਪਾਈਆਂ ਹੋਈਆਂ ਸਨ ਅਤੇ ਆਮਿਰ ਖ਼ਾਨ ਆਪਣੇ ਬੇਟੇ ਦੇ ਬਿਲਕੁਲ ਪਿੱਛੇ ਪਰਛਾਵੇਂ ਵਾਂਗ ਖੜ੍ਹੇ ਨਜ਼ਰ ਆ ਰਹੇ ਨੇ।

ਇਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਲਿਖਿਆ, 'ਓ ਮਾਈ ਗੌਡ... ਇਹ ਬਿਲਕੁਲ ਆਮਿਰ ਖ਼ਾਨ ਦੀ ਜ਼ੀਰੋਕਸ ਕਾਪੀ ਹੈ।' ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਉਹ ਆਪਣੇ ਪਿਤਾ ਵਾਂਗ ਹੀ ਪਿਆਰਾ ਹੈ।' ਕੁਝ ਨੇ ਆਜ਼ਾਦ ਦੇ ਲੁੱਕ ਨੂੰ ਹੈਰੀ ਪੌਟਰ ਵਰਗਾ ਦੱਸਿਆ ਹੈ।

Aamir khan and kareena kapoor-min

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਦਾ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਆਮਿਰ ਖ਼ਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਕਰੀਨਾ ਕਪੂਰ ਖ਼ਾਨ ਫੀਮੇਲ ਲੀਡ ਰੋਲ ਚ ਨਜ਼ਰ ਆਵੇਗੀ। ਇਹ ਫਿਲਮ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਹਾਲ ਹੀ ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਹ ਫਿਲਮ ਹਾਲੀਵੁੱਡ ਦੀ ਬਲਾਕਬਸਟਰ ਫਿਲਮ 'ਫੋਰੈਸਟ ਗੰਪ' ਦੀ ਕਹਾਣੀ 'ਤੇ ਆਧਾਰਿਤ ਹੈ।

 

 

View this post on Instagram

 

A post shared by Viral Bhayani (@viralbhayani)

You may also like