ਇਸ ਵੱਡੀ ਵਜ੍ਹਾ ਕਰਕੇ ਸ਼ਾਹਰੁਖ ਖ਼ਾਨ ਦਾ ਭੇਜਿਆ ਗਿਫਟ ਪੰਜ ਸਾਲ ਨਹੀਂ ਖੋਲਿਆ ਆਮਿਰ ਖ਼ਾਨ ਨੇ

Written by  Rupinder Kaler   |  March 02nd 2019 01:31 PM  |  Updated: March 02nd 2019 01:34 PM

ਇਸ ਵੱਡੀ ਵਜ੍ਹਾ ਕਰਕੇ ਸ਼ਾਹਰੁਖ ਖ਼ਾਨ ਦਾ ਭੇਜਿਆ ਗਿਫਟ ਪੰਜ ਸਾਲ ਨਹੀਂ ਖੋਲਿਆ ਆਮਿਰ ਖ਼ਾਨ ਨੇ

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਆਮਿਰ ਖ਼ਾਨ ਦਾ ਇੱਕ ਪੁਰਾਣਾ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਦੱਸ ਰਹੇ ਹਨ ਕਿ ਕਿਸ ਤਰਾਂ ਉਹ ਟੈਕਨੋਲਜੀ ਤੋਂ ਦੂਰ ਭੱਜਦੇ ਹਨ ਪਰ ਟੈਕਨੋਲਜੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ । ਇਸ ਵੀਡਿਓ ਵਿੱਚ ਉਹ ਇਸ ਨੂੰ ਲੈ ਕੇ ਇੱਕ ਕਿੱਸਾ ਵੀ ਸੁਣਾਉਂਦੇ ਹਨ ਜਿਸ ਵਿੱਚ ਉਹ ਦੱਸਦੇ ਹਨ ਕਿ ਇਕ ਵਾਰ ਸ਼ਾਹਰੁਖ ਖ਼ਾਨ ਨੇ ਉਹਨਾਂ ਲਈ ਇੱਕ ਲੈਪਟਾਪ ਖਰੀਦਿਆ ਸੀ ਤੇ ਇਹ ਲੈਪਟਾਪ ਉਹਨਾਂ ਨੂੰ ਗਿਫਟ ਕੀਤਾ ਗਿਆ ਸੀ ।

Aamir Khan Aamir Khan

ਆਮਿਰ ਖ਼ਾਨ ਨੇ ਖੁਲਾਸਾ ਕੀਤਾ ਕਿ ਉਹ ਕਦੇ ਵੀ ਕੰਪਿਊਟਰ ਦੀ ਵਰਤੋ ਨਹੀਂ ਕਰਦੇ ਇਸ ਲਈ ਉਹਨਾਂ ਨੇ ਉਸ ਗਿਫਟ ਵਾਲੇ ਲੈਪਟਾਪ ਦੀ ਪੈਕਿੰਗ ਤੱਕ ਨਹੀਂ ਸੀ ਖੋਲੀ ਤੇ ਉਹ ਗਿਫਟ ਪੰਜ ਸਾਲ ਇਸੇ ਤਰ੍ਹਾਂ ਹੀ ਪਿਆ ਰਿਹਾ । ਉਹਨਾਂ ਨੇ ਦੱਸਿਆ ਕਿ ਇੱਕ ਦਿਨ ਉਹਨਾਂ ਦਾ ਮੈਨੇਜਰ ਉਹਨਾਂ ਕੋਲ ਆਇਆ ਤੇ ਉਸ ਨੇ ਪੁੱਛਿਆ ਕਿ ਇਹ ਲੈਪਟਾਪ ਉਹ ਵਰਤ ਸਕਦਾ ਹੈ ਤਾਂ ਆਮਿਰ ਨੇ ਤੁਰੰਤ ਕਿਹਾ ਕਰ ਸਕਦਾ ਹੈ । ਇਹ ਲੈਪਟਾਪ ਚਾਲੂ ਨਹੀਂ ਹੋਇਆ ।

Shah Rukh Khan Shah Rukh Khan

ਇਸ ਤੋਂ ਬਾਅਦ ਆਮਿਰ ਖ਼ਾਨ ਨੇ ਕਾਫੀ ਮਸਤੀ ਕੀਤੀ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਮਿਰ ਖ਼ਾਨ ਤੇ ਸ਼ਾਹਰੁਖ ਕਾਫੀ ਚੰਗੇ ਦੋਸਤ ਹਨ । ਦੋਵੇਂ ਬਾਲੀਵੁੱਡ ਤੇ ਕਾਫੀ ਲੰਮੇ ਸਮੇਂ ਤੋਂ ਰਾਜ ਕਰਦੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network