ਜਿਸ-ਜਿਸ ਹੀਰੋਇਨ ਦੇ ਹੱਥ ’ਤੇ ਆਮਿਰ ਖ਼ਾਨ ਨੇ ਥੁੱਕਿਆ ਉਹ ਬਾਲੀਵੁੱਡ ’ਚ ਬਣ ਗਈ ਹੀਰੋਇਨ ਨੰਬਰ ਵਨ

Written by  Rupinder Kaler   |  April 24th 2020 03:39 PM  |  Updated: April 24th 2020 03:39 PM

ਜਿਸ-ਜਿਸ ਹੀਰੋਇਨ ਦੇ ਹੱਥ ’ਤੇ ਆਮਿਰ ਖ਼ਾਨ ਨੇ ਥੁੱਕਿਆ ਉਹ ਬਾਲੀਵੁੱਡ ’ਚ ਬਣ ਗਈ ਹੀਰੋਇਨ ਨੰਬਰ ਵਨ

ਆਮਿਰ ਖ਼ਾਨ ਨਾ ਸਿਰਫ਼ ਆਪਣੇ ਕੰਮ ਕਰਕੇ ਜਾਣੇ ਜਾਂਦੇ ਹਨ ਬਲਕਿ ਸ਼ੁਰੂਆਤੀ ਦਿਨਾਂ ਵਿੱਚ ਆਪਣੇ ਪ੍ਰੈਂਕ ਕਰਕੇ ਵੀ ਬਹੁਤ ਮਸ਼ਹੂਰ ਸਨ । ਉਹ ਅਕਸਰ ਆਪਣੀ ਫ਼ਿਲਮ ਦੀ ਹੀਰੋਇਨ ਦੇ ਹੱਥ ਤੇ ਥੁੱਕ ਦਿੰਦੇ ਸਨ । ਜਿਸ ਕਰਕੇ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ । ਫ਼ਿਲਮ ‘ਇਸ਼ਕ’ ਦੀ ਸ਼ੂਟਿੰਗ ਦੌਰਾਨ ਆਮਿਰ ਨੇ ਜੂਹੀ ਚਾਵਲਾ ਨੂੰ ਕਿਹਾ ਸੀ ਕਿ ਉਹ ਜੋਤਿਸ਼ ਜਾਣਦੇ ਹਨ ਤੇ ਲੋਕਾਂ ਦਾ ਹੱਥ ਦੇਖ ਲੈਂਦੇ ਹਨ । ਜੂਹੀ ਨੇ ਜਿਵੇਂ ਹੀ ਆਮਿਰ ਨੂੰ ਹੱਥ ਦਿਖਾਇਆ ਤਾਂ ਉਹ ਉਹਨਾਂ ਦੇ ਹੱਥ ਤੇ ਥੁੱਕ ਕੇ ਭੱਜ ਗਏ ।

ਜਦੋਂ ਜੂਹੀ ਨਾਲ ਇਹ ਹਰਕਤ ਹੋਈ ਤਾਂ ਉਹ ਆਮਿਰ ਨਾਲ ਬਹੁਤ ਨਰਾਜ਼ ਹੋਈ ਤੇ ਅਗਲੇ ਦਿਨ ਉਹ ਸ਼ੂਟਿੰਗ ਤੇ ਨਹੀਂ ਗਈ । ਕਹਿੰਦੇ ਹਨ ਕਿ ਆਮਿਰ ਦੀ ਇਸ ਹਰਕਤ ਕਰਕੇ ਜੂਹੀ ਕਈ ਸਾਲ ਉਸ ਨਾਲ ਨਹੀਂ ਬੋਲੀ । ਆਮਿਰ ਨੇ ਇਸ ਤੋਂ ਇਲਾਵਾ ਮਾਧੁਰੀ ਦੇ ਨਾਲ ਫ਼ਿਲਮ ‘ਦਿਲ’ ਵਿੱਚ ਕੰਮ ਕੀਤਾ ਹੈ । ਇਸ ਫ਼ਿਲਮ ਦੇ ਗਾਣੇ ਦੀ ਸ਼ੂਟਿੰਗ ਦੌਰਾਨ ਵੀ ਆਮਿਰ ਨੇ ਮਾਧੁਰੀ ਦਾ ਹੱਥ ਦੇਖਣ ਦੇ ਬਹਾਨੇ ਉਸ ਦੇ ਹੱਥ ਤੇ ਥੁੱਕ ਦਿੱਤਾ ਸੀ ।

ਇਸ ਤੋਂ ਬਾਅਦ ਆਮਿਰ ਦੇ ਪਿੱਛੇ ਮਾਧੁਰੀ ਹਾਕੀ ਲੈ ਕੇ ਉਸ ਨੂੰ ਮਾਰਨ ਦੌੜੀ । ਇੱਕ ਅਵਾਰਡ ਫੰਕਸ਼ਨ ਦੌਰਾਨ ਜਦੋਂ ਆਮਿਰ ਦੀ ਇਸ ਹਰਕਤ ਦੀ ਗੱਲ ਕੀਤੀ ਗਈ ਤਾਂ ਆਮਿਰ ਨੇ ਕਿਹਾ ਕਿ ਉਹਨਾਂ ਨੇ ਜਿਸ ਜਿਸ ਹੀਰੋਇਨ ਦੇ ਹੱਥ ਤੇ ਥੁੱਕਿਆ ਹੈ ਉਹ ਨੰਬਰ ਇੱਕ ਬਣ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network