ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਾਲੀਵੁੱਡ ਵਿੱਚ ਕਰਨ ਜਾ ਰਿਹਾ ਹੈ ਡੈਬਿਊ, ਫ਼ਿਲਮ ਦੀ ਸ਼ੂਟਿੰਗ ਸ਼ੁਰੂ

written by Rupinder Kaler | February 16, 2021

ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਿਹਾ ਹੈ । ਜੁਨੈਦ ਖਾਨ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਫਿਲਮ 'ਮਹਾਰਾਜਾ' ਨਾਲ ਡੈਬਿਊ ਕਰੇਗਾ । ਜੁਨੈਦ ਦੀ ਪਹਿਲੀ ਫਿਲਮ 'ਮਹਾਰਾਜਾ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਧੀ ਸਮੀਸ਼ਾ ਦਾ ਮਨਾ ਰਹੇ ਜਨਮ ਦਿਨ, ਇੱਕ ਸਾਲ ਦੀ ਹੋਈ ਸਮੀਸ਼ਾ

ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਦੁੱਖਾਂ, ਜਜ਼ਬਿਆਂ ਤੇ ਜਜ਼ਬਾਤਾਂ ਦਾ ਗੀਤ ” ਦੂਜਾ ਪਾਸਾ ” ਹੋਇਆ ਰਿਲੀਜ਼, ਗਾਇਕ ਹਰਭਜਨ ਮਾਨ ਨੇ ਬਿਆਨ ਕੀਤਾ ਕਿਸਾਨਾਂ ਦਾ ਦਰਦ, ਦੇਖੋ ਵੀਡੀਓ

ਇਸ ਫਿਲਮ ਵਿੱਚ ਜੁਨੈਦ ਖਾਨ 1962 ਦੇ ਮਸ਼ਹੂਰ ਪੱਤਰਕਾਰ ਕਰਨਸਦਾਸ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜੁਨੈਦ ਤੋਂ ਇਲਾਵਾ ਫਿਲਮ ਵਿਚ 'ਅਰਜੁਨ ਰੈਡੀ' ਦੀ ਅਭਿਨੇਤਰੀ ਸ਼ਾਲਿਨੀ ਪਾਂਡੇ ਅਤੇ ਜੈਦੀਪ ਆਹਲਾਵਤ ਵੀ ਨਜ਼ਰ ਆਉਣ ਵਾਲੇ ਹਨ। ਅਦਾਕਾਰ ਜੈਦੀਪ ਇੱਕ ਨੈਗੇਟਿਵ ਕਿਰਦਾਰ ਨਿਭਾਉਣਗੇ।

ਇਸ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਵਿੱਚ ਇੱਕ ਵੱਡਾ ਸੈੱਟ ਲਗਾਇਆ ਗਿਆ ਹੈ। ਡਾਇਰੈਕਟਰ ਸਿਧਾਰਥ ਮਲਹੋਤਰਾ ਅਤੇ ਫਿਲਮ ਦੀ ਡਿਜ਼ਾਈਨ ਟੀਮ ਇਸ 'ਤੇ ਲਗਾਤਾਰ ਕੰਮ ਕਰ ਰਹੀ ਹੈ।

ਇਸ ਦੇ ਨਾਲ ਹੀ ਜੁਨੈਦ ਵੀ ਕਾਫ਼ੀ ਸਮੇਂ ਤੋਂ ਇਸ ਫ਼ਿਲਮ ਦੀ ਤਿਆਰੀ 'ਚ ਲੱਗੇ ਹੋਏ ਹਨ।ਜੇਕਰ ਜੁਨੈਦ ਦੀ ਗੱਲ ਕਰੀਏ ਤਾਂ ਜੁਨੈਦ ਨੇ 2 ਸਾਲ ਲੌਸ ਏਂਜਲਸ ਵਿੱਚ ਥੀਏਟਰ ਦੀ ਪੜ੍ਹਾਈ ਕੀਤੀ ਹੈ।

0 Comments
0

You may also like