ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ 'ਚ ਦਿਖਾਈ ਦੇਣਗੇ 

Written by  Shaminder   |  November 15th 2018 05:56 AM  |  Updated: November 15th 2018 05:56 AM

ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ 'ਚ ਦਿਖਾਈ ਦੇਣਗੇ 

ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ਆ ਰਿਹਾ ਹੈ ਆਰ ਨਾਨਕ ਪਾਰ ਨਾਨਕ ਹਰ ਥਾਂ ਏਕ ਓਂਕਾਰ ਨਾਨਕ ।ਇਸ ਸ਼ਬਦ ਦਾ ਟੀਜ਼ਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਨਵੇਂ ਧਾਰਮਿਕ ਸ਼ਬਦ ਦੀ ਫ੍ਰਸਟ ਲੁਕ ਪਿਛਲੇ ਦਿਨੀਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਇਸ ਸ਼ਬਦ ਨੂੰ ਉੱਨੀ ਨਵੰਬਰ ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ ।

ਹੋਰ ਵੇਖੋ : ਆਖਿਰ ਦਿਲਜੀਤ ਦੋਸਾਂਝ ਚੜਿਆ ਘੋੜੀ, ਦੇਖੋ ਵੀਡਿਓ

https://www.instagram.com/p/BqKQr1mlNwn/

ਪਿਛਲੇ ਦਿਨੀਂ ਦਿਲਜੀਤ ਦੋਸਾਂਝ ਨੇ ਇਸ ਸ਼ਬਦ ਨਾਲ ਸਬੰਧਤ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ 'ਚ ਉਹ ਬਿਲਕੁਲ ਸਾਦੇ ਅੰਦਾਜ਼ 'ਚ ਨਜ਼ਰ ਆ ਰਹੇ ਸਨ ਅਤੇ ਅੱਖਾਂ ਬੰਦ ਕਰਕੇ ਪ੍ਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆ ਰਹੇ ਨੇ ।ਦਿਲਜੀਤ ਦੋਸਾਂਝ ਜਿੱਥੇ ਡਾਂਸ ਅਤੇ ਰੋਮਾਂਟਿਕ ਗੀਤ ਗਾ ਕੇ ਕਾਫੀ ਨਾਮ ਕਮਾ ਚੁੱਕੇ ਨੇ ।

ਹੋਰ ਵੇਖੋ : ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ

diljit dosanjh diljit dosanjh

ਉੱਥੇ ਹੀ ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਉਹ ਮੁੜ ਤੋਂ ਆਪਣਾ ਇੱਕ ਨਵਾਂ ਧਾਰਮਿਕ ਸ਼ਬਦ ਲੈ ਕੇ ਆ ਰਹੇ ਨੇ ਜਿਸ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਨੇ ।

diljit dosanjh diljit dosanjh

ਦਿਲਜੀਤ ਦੋਸਾਂਝ ਨੇ ਜਿਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਉਸ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ 'ਚ ਸੁਸ਼ੋਭਿਤ ਕਰਕੇ ਲਿਜਾਇਆ ਜਾ ਰਿਹਾ ਹੈ ਅਤੇ ਦੂਰ ਕਿਤੇ ਖੜੇ ਦਿਲਜੀਤ ਦੋਸਾਂਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੱਥ ਜੋੜ ਕੇ ਮੱਥਾ ਟੇਕ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network