ਅਰਸ਼ ਬੈਨੀਪਾਲ ਦਾ 'ਰੇਂਜ' ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡੀਓ

Written by  Aaseen Khan   |  June 28th 2019 11:48 AM  |  Updated: June 28th 2019 11:48 AM

ਅਰਸ਼ ਬੈਨੀਪਾਲ ਦਾ 'ਰੇਂਜ' ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡੀਓ

ਗਾਇਕ ਅਰਸ਼ ਬੈਨੀਪਾਲ ਜਿੰਨ੍ਹਾਂ ਨੇ ਕਈ ਹਿੱਟ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਸਥਾਨ ਬਣਾਇਆ ਹੈ। ਅਰਸ਼ ਬੈਨੀਪਾਲ ਦਾ ਨਵਾਂ ਗੀਤ 'ਰੇਂਜ ਰਿਲੀਜ਼ ਹੋ ਚੁੱਕਿਆ ਹੈ। ਗੀਤ ਕਾਫੀ ਸ਼ਾਨਦਾਰ ਹੈ ਜਿਸ ਦੇ ਬੋਲ ਪ੍ਰੀਤ ਚੀਮਾ ਦੇ ਹਨ ਅਤੇ ਸੰਗੀਤ ਰੈਂਡੀ ਜੇ ਵੱਲੋਂ ਤਿਆਰ ਕੀਤਾ ਗਈ ਹੈ। ਅਰਸ਼ ਬੈਨੀਪਾਲ ਦੇ ਗੀਤ ਦਾ ਵੀਡੀਓ Jcee ਧਨੋਆ ਵੱਲੋਂ ਫਿਲਮਾਇਆ ਗਿਆ ਹੈ। ਦੱਸ ਦਈਏ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਕਰ ਦਿੱਤਾ ਗਿਆ ਹੈ।

ਹੋਰ ਵੇਖੋ : 'ਜਦੋਂ ਬਾਪੂ ਆਪਣੇ ਪੁੱਤ ਜਾਂ ਧੀ ਨੂੰ 500 ਡਾਲਰ ਦੇ ਵਿਦੇਸ਼ ਘੱਲਦਾ ਹੈ' ਸੱਚ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ

ਅਰਸ਼ ਬੈਨੀਪਾਲ ਇਸ ਤੋਂ ਪਹਿਲਾਂ ਬਹੁਤ ਸਾਰੇ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ ਇਹਨਾਂ ਗੀਤਾਂ 'ਚ ਫਿੱਕੀਆਂ, ਗੁੱਚੀ, ਰੋਵੇਂਗੀ, ਨਾਰਾਜ਼ਗੀ, ਸਵੈਟਰ ਅਤੇ ਰੰਗ ਸਾਂਵਲਾ ਵਰਗੇ ਗੀਤ ਸ਼ਾਮਿਲ ਹਨ। ਉਹਨਾਂ ਦੇ ਬਾਕੀ ਗੀਤਾਂ ਦੀ ਤਰ੍ਹਾਂ ਰੇਂਜ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network