ਅਦਾਕਾਰ ਆਰਿਆ ਬੱਬਰ ਨੇ ਆਪਣੀ ਮਾਂ ਦਾ ਇਸ ਤਰ੍ਹਾਂ ਮਨਾਇਆ ਜਨਮ ਦਿਨ

written by Rupinder Kaler | January 20, 2020

ਅੱਜ ਦਾ ਦਿਨ ਬੱਬਰ ਪਰਿਵਾਰ ਲਈ ਖ਼ਾਸ ਸੀ ਕਿਉਂਕਿ ਨਾਦਿਰਾ ਬੱਬਰ ਦਾ ਅੱਜ ਜਨਮ ਦਿਨ ਸੀ । ਨਾਦਿਰਾ ਦੇ ਜਨਮ ਦਿਨ ਤੇ ਉਹਨਾਂ ਦੇ ਬੇਟੇ ਤੇ ਅਦਾਕਾਰ ਆਰਿਆ ਬੱਬਰ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਪੂਰਾ ਪਰਿਵਾਰ ਤੇ ਨਾਦਿਰਾ ਕੇਟ ਕੱਟਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਆਰਿਆ ਬੱਬਰ ਤੇ ਉਸ ਦੇ ਭੈਣ ਭਰਾ ਤੇ ਪਿਤਾ ਰਾਜ ਬੱਬਰ ਵੀ ਦਿਖਾਈ ਦੇ ਰਹੇ ਹਨ ।

https://www.instagram.com/p/B4YulvjBSQS/

ਨਾਦਿਰਾ ਮੋਮਬੱਤੀਆਂ ਬੁਝਾ ਕੇ ਕੇਕ ਕੱਟਦੀ ਹੈ ਤੇ ਸਾਰੇ ਜਨਮ ਦਿਨ ਤੇ ਗਾਉਣ ਵਾਲਾ ਗਾਣਾ ਗੁਣਗੁਣਾ ਰਹੇ ਹਨ । ਇਸ ਵੀਡੀਓ ਨੂੰ ਆਰਿਆ ਬੱਬਰ ਨੇ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਦਿੱਤਾ ਹੈ ।

https://www.instagram.com/p/B7iLwMOBliS/?utm_source=ig_embed

ਆਰਿਆ ਬੱਬਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਫ਼ਿਲਮ ‘ਗਾਂਧੀ ਫਿਰ ਆ ਗਿਆ’ ਨਾਲ ਪਾਲੀਵੁੱਡ ਵਿੱਚ ਵਾਪਸੀ ਕਰ ਰਿਹਾ ਹੈ । ਇਹ ਫ਼ਿਲਮ ਕਿੰਦਰ ਸਿੰਘ ਡਾਇਰੈਕਟ ਕਰ ਰਹੇ ਹਨ ।

https://www.instagram.com/p/B7gUgu9Bqyp/

You may also like