21 ਸਤੰਬਰ ਨੂੰ ਆਏਗਾ 'ਆਟੇ ਦੀ ਚਿੜ੍ਹੀ' ਦਾ ਟ੍ਰੇਲਰ 

Written by  Shaminder   |  September 19th 2018 12:45 PM  |  Updated: September 19th 2018 12:45 PM

21 ਸਤੰਬਰ ਨੂੰ ਆਏਗਾ 'ਆਟੇ ਦੀ ਚਿੜ੍ਹੀ' ਦਾ ਟ੍ਰੇਲਰ 

ਫਿਲਮ 'ਆਟੇ ਦੀ ਚਿੜ੍ਹੀ' ਦਾ ਟ੍ਰੇਲਰ 21 ਸਤੰਬਰ ਨੂੰ ਆ ਰਿਹਾ ਹੈ ।ਜਦਕਿ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ ।  ਇਸ ਫਿਲਮ 'ਚ ਅੰਮ੍ਰਿਤ ਮਾਨ ਅਤੇ ਅਦਾਕਾਰਾ ਨੀਰੂ ਬਾਜਵਾ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ । ਅੰਮ੍ਰਿਤ ਮਾਨ ਨੇ ਇਸ ਫਿਲਮ ਦਾ ਇੱਕ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਵਿਦੇਸ਼ ਦੀ ਜ਼ਿੰਦਗੀ ਅਤੇ ਦੂਜੇ ਪਾਸੇ ਸਧਾਰਣ ਜਿਹੇ ਪਿੰਡ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

https://www.instagram.com/p/Bn3hv3jHrLl/?hl=en

ਇਸ ਤੋਂ ਇਲਾਵਾ ਜੇ ਫਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਇਹੀ ਸਮਝ ਆਉਂਦਾ ਹੈ ਕਿ ਫਿਲਮ 'ਚ ਪਿੰਡ ਦੀ ਜ਼ਿੰਦਗੀ ਦੀ ਤਸਵੀਰ ਜਿਸ 'ਚ ਮਾਵਾਂ ਆਪਣੇ ਬੱਚਿਆਂ ਨੂੰ ਆਟੇ ਦੀ ਇੱਕ ਨਿੱਕੀ ਚਿੜ੍ਹੀ ਉਨ੍ਹਾਂ ਨੂੰ ਵਰਾਉਣ ਲਈ ਬਣਾ ਕੇ ਦੇ ਦਿੰਦੀਆਂ ਸਨ । ਗਾਇਕੀ ਅਤੇ ਅਦਾਕਾਰੀ ਦੇ ਸੁਮੇਲ ਅੰਮ੍ਰਿਤ ਮਾਨ ਵੀ ਆਪਣੀ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਨੇ ।

aate di chiri

ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫਿਲਮ ਜ਼ਰੂਰ ਪਸੰਦ ਆਏਗੀ ਇਸ ਫਿਲਮ ਨੀਰੂ ਬਾਜਵਾ ਤੋਂ ਇਲਾਵਾ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ।  ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ। ਇਹ ਫਿਲਮ ਪੰਜਾਬ ਅਤੇ ਕੈਨੇਡਾ 'ਚ ਸ਼ੂਟ ਕੀਤੀ ਗਈ ਹੈ। ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network