8 ਜੁਲਾਈ ਨੂੰ ਦੇਖੋ ਪੀਟੀਸੀ ਪੰਜਾਬੀ ਐਕਸਕਲਿਉਸਿਵ ਸੌਂਗ ‘ਚ ਐਬੀ ਰਬਾਬ ਦਾ ਨਵਾਂ ਗੀਤ ‘ਕਮਲਾ ਬਾਪੂ ਮੇਰਾ’

written by Lajwinder kaur | July 07, 2020

ਪੰਜਾਬੀ ਗਾਇਕ ਐਬੀ ਰਬਾਬ (Abby Rabab) ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ ।  ‘ਕਮਲਾ ਬਾਪੂ ਮੇਰਾ’(Kamla Bapu Mera) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ ।   ਹੋਰ ਵੇਖੋ : ਸਚਿਨ ਆਹੂਜਾ ਨੇ ਆਪਣੀ ਲਾਡੋ ਰਾਣੀ ਦੇ ਦੋ ਸਾਲ ਪੂਰੇ ਹੋਣ ਮੌਕੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਪੰਜਾਬੀ ਕਲਾਕਾਰ ਤੇ ਫੈਨਜ਼ ਦੇ ਰਹੇ ਨੇ ਵਧਾਈਆਂ ਇਸ ਗੀਤ ਨੂੰ ਵਰਲਡ ਵਾਈਡ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ 8 ਜੁਲਾਈ ਨੂੰ ਐਕਸਕਲਿਊਸਿਵ ਚਲਾਇਆ ਜਾਵੇਗਾ । ਟਾਈਟਲ ਤੋਂ ਲੱਗਦਾ ਹੈ ਇਹ ਗੀਤ ਇਮੋਸ਼ਨਲ ਹੋਵੇਗਾ ਜਿਸ ‘ਚ ਇੱਕ ਪਿਤਾ ਵੱਲੋਂ ਆਪਣੇ ਬੱਚਿਆਂ ਲਈ ਕੀਤੇ ਜਾਂਦੇ ਸੰਘਰਸ਼ ਨੂੰ ਪੇਸ਼ ਕੀਤਾ ਜਾਵੇਗਾ । ਜੇ ਗੱਲ ਕਰੀਏ ਐਬੀ ਰਬਾਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਵਧੀਆ ਗੀਤ ਜਿਵੇਂ ਆ ਕੀ ਪੁੱਛ ਲਿਆ, ਟਰੈਂਗਲ, ਕਾਲਾ ਟਿੱਕਾ, ਰੋਟੀ ਵਹੁਟੀ, ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

0 Comments
0

You may also like