ਰਿਤਿਕ ਰੌਸ਼ਨ ਦੇ ਕਾਰਨ ਮਰਦੇ-ਮਰਦੇ ਬਚੇ ਸਨ ਅਭੈ ਦਿਓਲ ਅਤੇ ਫਰਹਾਨ ਅਖਤਰ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

written by Shaminder | May 25, 2021

ਫ਼ਿਲਮਾਂ ਬਨਾਉਣ ਲਈ ਅਦਾਕਾਰ ਕਈ ਕਈ ਸਾਲ ਲਗਾ ਦਿੰਦੇ ਹਨ ।ਪਰ ਕਈ ਵਾਰ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਕਈ ਵਾਰ ਅਜਿਹੇ ਹਾਦਸੇ ਵੀ ਜਾਂਦੇ ਹਨ ਜੋ ਹਰ ਕਿਸੇ ਨੂੰ ਯਾਦ ਰਹਿੰਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ । ਦਰਅਸਲ ਰਿਤਿਕ ਰੌਸ਼ਨ, ਫਰਹਾਨ ਅਖਤਰ ਅਤੇ ਅਭੈ ਦਿਓਲ ਦੀ ਫਿਲਮ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਨੂੰ ਰਿਲੀਜ਼ ਹੋਏ 11 ਸਾਲ ਪੂਰੇ ਹੋ ਚੁੱਕੇ ਹਨ । ਇਸ ਫ਼ਿਲਮ ਦੇ ਰਿਲੀਜ਼ ਤੋਂ 11 ਸਾਲ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

farhan_ Image From Farhan Akhtar's Instagram
ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਬ੍ਰਦਰ ਡੇਅ ਦੇ ਮੌਕੇ ’ਤੇ ਸਿੱਧੂ ਮੂਸੇਵਾਲਾ, ਜਾਨੀ ਤੇ ਖੁਦਾ ਬਖ਼ਸ਼ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਹੀ ਵੱਡੀ ਗੱਲ 
Abhay Deol ਜਿਸ ‘ਚ ਅਭੈ ਦਿਓਲ ਫ਼ਿਲਮ ਦੀ ਸ਼ੂਟਿੰਗ ਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕਰ ਰਹੇ ਹਨ । ਵੀਡੀਓ ‘ਚ ਅਭੈ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਫ਼ਿਲਮ  ਦੀ ਸ਼ੂਟਿੰਗ ਦੌਰਾਨ ਰਿਤਿਕ ਦੇ ਕਾਰਨ ਕੁਝ ਅਜਿਹਾ ਹੋਇਆ ਕਿ ਉਨ੍ਹਾਂ ਦੀ ਜਾਨ ਜਾਣ ਵਾਲੀ ਸੀ ।ਦਰਅਸਲ ਇਸ ਵੀਡੀਓ ਨੂੰ ਜ਼ੋਇਆ ਅਖਤਰ ਦੀ ਪ੍ਰੋਡਕਸ਼ਨ ਟਾਈਗਰ ਬੇਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
 
View this post on Instagram
 

A post shared by Tiger Baby (@tigerbabyfilms)

ਇਸ ਵੀਡੀਓ ‘ਚ ਅਭੈ ਦਿਓਲ ਦਾ ਬੈਕਗ੍ਰਾਊਂਡ ‘ਚ ਵਾਇਸ ਓਵਰ ਚੱਲ ਰਿਹਾ ਹੈ । ਜਿਸ ‘ਚ ਉਹ ਦੱਸ ਰਹੇ ਹਨ ਕਿ ਰਿਤਿਕ ਰੌਸ਼ਨ ਦੇ ਕਾਰਨ ਉਨ੍ਹਾਂ ਦੀ ਜਾਨ ਚਲੀ ਜਾਣੀ ਸੀ ਅਤੇ ਅਸੀਂ ਦੋਵੇਂ ਵਾਲ-ਵਾਲ ਬਚੇ ਸੀ । ਅਭੈ ਦੱਸਦੇ ਹਨ ਕਿ ‘ਮੈਨੂੰ ਯਾਦ ਹੈ ਕਿ ਅਸੀਂ ਇੱਕ ਸੀਨ ਸ਼ੂਟ ਕਰ ਰਹੇ ਸਨ ਰਿਤਿਕ ਕਾਰ ਡਰਾਈਵ ਕਰ ਰਹੇ ਸਨ, ਇੱਕ ਸੀਨ ਦੇ ਲਈ ਉਨ੍ਹਾਂ ਨੇ ਗੱਡੀ ਨੁੰ ਕੋਨੇ ‘ਚ ਲੈ ਜਾ ਕੇ ਪਾਰਕ ਕੀਤਾ ਅਤੇ ਕਾਰ ਨੂੰ ਆਫ ਕੀਤੇ ਬਗੈਰ ਗੱਡੀ ਚੋਂ ਉਤਰ ਗਏ ਅਤੇ ਗੱਡੀ ਥੱਲੇ ਵੱਲ ਵੱਧਣ ਲੱਗ ਪਈ।
farhan-akhtar-abhay-deol mm Image From Zindagi Na Milegi Dobara Movie
ਇਸ ਦੌਰਾਨ ਫਰਹਾਨ ਤਾਂ ਤੁਰੰਤ ਸਪੀਡ ਨਾਲ ਗੱਡੀ ਚੋਂ ਉੱਤਰ ਗਏ ਪਰ ਮੈਂ ਉੱਥੇ ਹੀ ਬੈਠਾ ਰਿਹਾ, ਮੈਂ ਸੋਚ ਰਿਹਾ ਸੀ ਕਿ ਅੱਜ ਮੈਂ  ਮਰਨ ਵਾਲਾ ਹਾਂ’। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।  

0 Comments
0

You may also like