ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਅਦਾਕਾਰ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲ ਰਹੇ, ਹੁਣ ਅਭੈ ਦਿਓਲ ਨੇ ਕੀਤਾ ਵੱਡਾ ਖੁਲਾਸਾ

Written by  Shaminder   |  June 24th 2020 02:07 PM  |  Updated: June 24th 2020 07:22 PM

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਅਦਾਕਾਰ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲ ਰਹੇ, ਹੁਣ ਅਭੈ ਦਿਓਲ ਨੇ ਕੀਤਾ ਵੱਡਾ ਖੁਲਾਸਾ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਦਾਕਾਰ ਨੈਪੋਟਿਜ਼ਮ ‘ਤੇ ਖੁੱਲ ਕੇ ਬੋਲ ਰਹੇ ਨੇ ਅਤੇ ਇਸ ਮਾਮਲੇ ‘ਚ ਹੁਣ ਇੱਕ ਤੋਂ ਬਾਅਦ ਇੱਕ ਖੁਲਾਸਾ ਹੋ ਰਿਹਾ ਹੈ । ਬਾਲੀਵੁੱਡ ਨੂੰ 'ਹੈਪੀ ਭਾਗ ਜਾਏਗੀ', 'ਰੋਡ', 'ਏਕ ਚਾਲੀਸ ਕੀ ਲਾਸਟ ਲੋਕਲ' ਸਣੇ ਬਾਲੀਵੁੱਡ ‘ਚ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਪਰਸਨੈਲਿਟੀ ਵਾਲੇ ਅਭੈ ਦਿਓਲ ਨੇ ਇਸ ਮਾਮਲੇ ‘ਚ ਖੁੱਲ ਕੇ ਆਪਣੀ ਰਾਇ ਰੱਖੀ ਹੈ ।

https://www.instagram.com/p/CBpssGyJMXa/

ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਵੀ ਆਪਣਾ ਪੱਖ ਰੱਖਿਆ ਸੀ ।ਉਨ੍ਹਾਂ ੇ ਕਿਹ ਕਿ ਸੁਸ਼ਾਂਤ ਦੀ ਮੌਤ ਨੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਬੋਲਣ ਲਈ ਮਜਬੂਰ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹ ਇਸ ਮੁੱਦੇ ‘ਤੇ ਪਹਿਲੀ ਵਾਰ ਗੱਲ ਕਰ ਰਹੇ ਹਨ ।

https://www.instagram.com/p/CBaGB8OpdUG/

ਇਸ ਦੇ ਨਾਲ ਹੀ ਉਨ੍ਹਾਂ ਨੇ ਦੁੱਖ ਜਤਾਇਆ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਕਿਸੇ ਦੀ ਮੌਤ ਤੋਂ ਬਾਅਦ ਏਨਾ ਜਾਗਦੇ ਹਨ।ਪਰ ਉਹ ਇਸ ਗੱਲ ਤੋਂ ਵੀ ਖੁਸ਼ ਹਨ ਕਿ ਲੋਕਾਂ ਦਾ ਧਿਆਨ ਇਸ ਮੁੱਦੇ ਵੱਲ ਜਾ ਰਿਹਾ ਹੈ ਅਤੇ ਉਹ ਖੁਦ ਦੀ ਵੀ ਸੁਣਵਾਈ ਹੁੰਦੇ ਵੇਖਣਾ ਚਾਹੁੰਦੇ ਹਨ ।

https://www.instagram.com/p/CBvLDqMp3VH/

ਦੱਸ ਦਈਏ ਕਿ ਫ਼ਿਲਮੀ ਪਰਿਵਾਰ ਦਾ ਮੈਂਬਰ ਹੋਣ ਦੇ ਬਾਵਜੂਦ ਅਭੈ ਨੂੰ ਫ਼ਿਲਮਾਂ ‘ਚ ਕੰਮ ਨਹੀਂ ਮਿਲ ਰਿਹਾ । ਉਹ ਅਦਾਕਾਰ ਧਰਮਿੰਦਰ ਦੇ ਭਤੀਜੇ ਹਨ, ਇਸ ਦੇ ਬਾਵਜੂਦ ਇੰਡਸਟਰੀ ‘ਚ ਕੰਮ ਲਈ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆਈਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network