14 ਸਾਲ ਫ਼ਿਲਮਾਂ 'ਚ ਕੰਮ ਕਰਨ ਦੇ ਬਾਵਜੂਦ ਦਿਓਲ ਖ਼ਾਨਦਾਨ ਦੇ ਇਸ ਬੇਟੇ ਨੂੰ ਨਹੀਂ ਮਿਲ ਰਿਹਾ ਕੰਮ 

Written by  Rupinder Kaler   |  May 30th 2019 05:45 PM  |  Updated: May 30th 2019 05:55 PM

14 ਸਾਲ ਫ਼ਿਲਮਾਂ 'ਚ ਕੰਮ ਕਰਨ ਦੇ ਬਾਵਜੂਦ ਦਿਓਲ ਖ਼ਾਨਦਾਨ ਦੇ ਇਸ ਬੇਟੇ ਨੂੰ ਨਹੀਂ ਮਿਲ ਰਿਹਾ ਕੰਮ 

ਬਾਲੀਵੁੱਡ ਦਾ ਇੱਕ ਕਾਲਾ ਸੱਚ ਇਹ ਹੈ ਕਿ ਕਈ ਵਾਰ ਵਧੀਆ ਅਦਾਕਾਰਾਂ ਨੂੰ ਕੰਮ ਨਹੀਂ ਮਿਲਦਾ ।ਉਹਨਾਂ ਦੀ ਅਦਾਕਾਰੀ ਬਾਕਮਾਲ ਹੁੰਦੀ ਹੈ ਪਰ ਉਹਨਾਂ ਕੋਲ ਕੰਮ ਨਹੀਂ।ਬਾਲੀਵੁੱਡ ਵਿੱਚ ਵੱਖਰੀ ਪਹਿਚਾਣ ਰੱਖਣ ਵਾਲੇ ਅਭੈ ਦਿਓਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਕੰਮ ਨਹੀਂ ਦੇ ਰਿਹਾ । ਅਭੈ ਦਿਓਲ ਨੂੰ ਫ਼ਿਲਮਾਂ ਵਿੱਚ ਕੰਮ ਕਰਦੇ ਹੋਏ 14 ਸਾਲ ਹੋ ਗਏ ਹਨ ।

https://www.instagram.com/p/Bx9pyi6p4lQ/

ਇਸ ਲੰਮੇ ਅਰਸੇ ਦੌਰਾਨ ਅਭੈ ਨੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਇਸ ਦੇ ਬਾਵਜੂਦ ਉਹ ਲੰਮੇ ਸਮੇਂ ਤੋਂ ਫ਼ਿਲਮਾਂ ਵਿੱਚ ਦਿਖਾਈ ਨਹੀਂ ਦੇ ਰਹੇ । ਇਸ ਬਾਰੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ । ਅਭੈ ਨੇ ਕਿਹਾ ਕਿ ਕੋਈ ਵੀ ਉਹਨਾਂ ਨੂੰ ਕੰਮ ਨਹੀਂ ਦੇ ਰਿਹਾ । ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਉਹ ਹਿੱਸਾ ਸਨ ।

https://www.instagram.com/p/BxaMJbrJYMe/

ਉਸ ਤਰ੍ਹਾਂ ਦੀਆਂ ਫ਼ਿਲਮਾਂ ਬਣਨੀਆਂ ਬੰਦ ਹੋ ਗਈਆਂ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਭੈ ਦਿਓਲ ਨੇ ਸਾਲ 2005 ਵਿੱਚ ਸੋਚਾ ਨਾ ਥਾ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਪਰ ਹੁਣ ਉਹਨਾਂ ਦੀ ਕੋਈ ਵੀ ਨਵੀਂ ਫ਼ਿਲਮ ਨਹੀਂ ਆਈ । ਪਰ ਹੁਣ ਉਹਨਾਂ ਦੀ ਨਵੀਂ ਵੈੱਬ ਸੀਰੀਜ਼ ਆ ਰਹੀ ਹੈ ।

https://www.instagram.com/p/BuqzoorBOSk/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network