ਇਸ ਵਜ੍ਹਾ ਕਰਕੇ ਅਭਿਜੀਤ ਭੱਟਾਚਾਰੀਆ ਨੇ ਸ਼ਾਹਰੁਖ ਖ਼ਾਨ ਦੀਆਂ ਫ਼ਿਲਮਾਂ ਲਈ ਗਾਉਣਾ ਛੱਡ ਦਿੱਤਾ

written by Rupinder Kaler | October 29, 2020

ਗਾਇਕ ਅਭਿਜੀਤ ਭੱਟਾਚਾਰੀਆ ਨੂੰ ਇੱਕ ਜ਼ਮਾਨੇ ਵਿੱਚ ਸ਼ਾਹਰੁਖ ਖ਼ਾਨ ਦੀ ਆਵਾਜ਼ ਮੰਨਿਆ ਜਾਂਦਾ ਸੀ । ਉਹਨਾਂ ਨੇ ਸਾਹਰੁਖ ਲਈ ਕਈ ਹਿੱਟ ਗਾਣੇ ਗਾਏ ਹਨ । ਖ਼ਾਸ ਗੱਲ ਇਹ ਹੈ ਕਿ ਅਭਿਜੀਤ ਦੀ ਆਵਾਜ਼ ਸ਼ਾਹਰੁਖ ਖ਼ਾਨ ਤੇ ਖੂਬ ਜੱਚਦੀ ਹੈ, ਲਗਦਾ ਹੈ ਜਿਵੇਂ ਸ਼ਾਹਰੁਖ ਖੁਦ ਗਾਉਂਦੇ ਹੋਣ। ਹਾਲਾਂਕਿ ਇਹ ਜੋੜੀ ਬਾਅਦ ਵਿੱਚ ਵੱਖ ਹੋ ਗਈ ਕਿਉਂਕਿ ਅਭਿਜੀਤ ਨੇ ਸ਼ਾਹਰੁਖ ਲਈ ਗਾਉਣਾ ਬੰਦ ਕਰ ਦਿੱਤਾ ਸੀ । ਹੋਰ ਪੜ੍ਹੋ :-

abhijeet-bhattacharya ਇੱਕ ਇੰਟਰਵਿਊ ਵਿੱਚ ਅਭਿਜੀਤ ਨੇ ਦੱਸਿਆ ਕਿ ਜਦੋਂ ਤੱਕ ਉਹ ਸ਼ਾਹਰੁਖ ਲਈ ਗਾਉਂਦੇ ਰਹੇ ਉਹ ਸੁਪਰਸਟਾਰ ਸਨ, ਬਾਅਦ ਵਿੱਚ ਉਹ ਲੂੰਗੀ ਡਾਂਸ ਕਰਨ ਲੱਗੇ । ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਕਈ ਅਦਾਕਾਰਾਂ ਨੂੰ ਸੁਪਰਸਟਾਰ ਬਣਾ ਦਿੱਤਾ ਜਿਸ ਵਿੱਚ ਕਿੰਗ ਖ਼ਾਨ ਦਾ ਨਾਂਅ ਵੀ ਸ਼ਾਮਿਲ ਹੈ । Abhijeet ਉਹਨਾਂ ਨੇ ਦੱਸਿਆ ਕਿ ਮੈਂ ਛੋਟੇ ਜਿਹੇ ਕਾਰਨ ਕਰਕੇ ਸ਼ਾਹਰੁਖ ਲਈ ਗਾਉਣਾ ਛੱਡ ਦਿੱਤਾ ਸੀ, ਕਿਉਂਕਿ ਉਹਨਾਂ ਨੇ ਫ਼ਿਲਮ ‘ਮੈਂ ਹੂੰ ਨਾ’ ਦੀ ਕ੍ਰੇਡਿਟ ਲਿਸਟ ਵਿੱਚ ਸਪਾਟ ਬੁਆਏ ਤੱਕ ਦਾ ਨਾਂਅ ਸ਼ਾਮਿਲ ਕੀਤਾ ਸੀ, ਪਰ ਗਾਇਕ ਦਾ ਕਿਤੇ ਵੀ ਨਾਂਅ ਨਹੀਂ ਸੀ । abhijeet bhattacharya ਇਸ ਤਰ੍ਹਾਂ ਦੀ ਹੀ ਗੱਲ ਫ਼ਿਲਮ ‘ਓਮ ਸ਼ਾਂਤੀ ਓਮ’ ਦੌਰਾਨ ਹੋਈ । ਇਸ ਵਿੱਚ ਵੀ ਮੇਰੀ ਆਵਾਜ਼ ਸੀ, ਪਰ ਮੇਰਾ ਨਾਂਅ ਕਿਤੇ ਨਹੀਂ ਦਿਖਾਇਆ ਗਿਆ । ਜਿਸ ਕਰਕੇ ਮੇਰੇ ਆਤਮਵਿਸ਼ਵਾਸ਼ ਨੂੰ ਠੇਸ ਪਹੁੰਚੀ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਸੰਗੀਤ ਜਗਤ ਦਾ ਹਿੱਸਾ ਮੰਨਦੇ ਹਨ ਨਾ ਕਿ ਬਾਲੀਵੁੱਡ ਦਾ ।

0 Comments
0

You may also like